ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ -II)

ਧੰਨ – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ -II) ਦੀ ਸਥਾਪਨਾ ਦਿਸੰਬਰ ੨੦੦੭ ਵਿੱਚ ਪ੍ਰੇਮ ਵਿਹਾਰ, ਟਿੱਬਾ ਰੋਡ , ਨੇੜੇ ਤਾਜਪੁਰ ਰੋਡ ,ਲੁਧਿਆਣਾ ਵਿਖੇ ਕੀਤੀ ਗਈ I ਇਹ ਹਸਪਤਾਲ ਬੀਤੇ ਸਮੇਂ ਦੌਰਾਨ ਕੀਤੀਆਂ ਗਈਆਂ ਮਨੁਖਤਾ ਦੀਆਂ ਸੇਵਾਵਾਂ ਦੇ ਫਲ ਵਜੋਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ I