ਭਾਈ ਦਇਆ ਸਿੰਘ ਜੀ ਕੰਮਪਿਊਟਰ ਅਕੈਡਮੀ ਵਿੱਚ ਆਪ ਜੀ ਦਾ ਸਵਾਗਤ ਹੈ

ਧੰਨ – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਮਾਨਯੋਗ ਸੰਸਥਾਪਕ ਅਤੇ ਚੈਅਰਮੈਨ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਕੰਮਪਿਊਟਰ ਅਕੈਡਮੀ ਦੀ ਸਥਾਪਨਾ ਭਾਈ ਦਇਆ ਸਿੰਘ ਜੀ (ਚੈਰੀਟੇਬਲ) ਹਸਪਤਾਲ (ਯੂਨਿਟ -II) ਦੀ ਬਿਲਡਿੰਗ ਵਿੱਚ ਸੰਨ 2010 ਵਿੱਚ ਕੀਤੀ ਗਈ I ਜਿਸ ਦੇ ਨਾਲ ਹੀ ਸਭਾ ਵਿਦਿਆ ਪ੍ਰਸਾਰ , ਖੇਤਰ ਵਿੱਚ ਦਾਖਿਲ ਹੋਈ ਹੈ ਕਿਉਂਕਿ ਭਾਈ ਸਾਹਿਬ ਜੀ ਦਾ ਇਹ ਸੁਪਨਾ ਸੀ ਕਿ ਵਧੀਆ ਵਿਦਿਆ ਦਾ ਪ੍ਰਸਾਰ ਲੋਕਾਂ ਵਿੱਚ ਕੀਤਾ ਜਾ ਸਕੇ I ਇਸ ਕੰਮਪਿਊਟਰ ਅਕੈਡਮੀ ਦੇ ਵਿੱਚ ਨਵੀਨਤਮ ਟੈਕਨੋਲੋਜੀ ਨੂੰ ਮੁੱਖ ਰਖਦੇ ਹੋਏ ਵਧੀਆ ਉਪਕਰਨ ਅਤੇ ਕੰਮਪਿਊਟਰ ਉਪਲਬਧ ਕਰਵਾਏ ਗਏ ਹਨ I ਇਸ ਅਕੈਡਮੀ ਦਾ ਮੁਖ ਉਦੇਸ਼ ਘੱਟ ਕੀਮਤ ਵਿੱਚ ਵਧੀਆ ਅਤੇ ਨਵੀਨਤਮ ਕੰਮਪਿਊਟਰ ਸਿਖਲਾਈ ਅਤੇ ਅੰਗਰੇਜ਼ੀ ਬੋਲਣ ਦੇ ਕੋਰਸ ਸਿਖਾਉਣਾ ਹੈ ਤਾਂ ਜੋ ਸਾਡੇ ਹੋਣਹਾਰ ਨੌਜਵਾਨ ਇਸ ਦਾ ਲਾਭ ਲੈ ਸਕਣ I ਇਸ ਅਕੈਡਮੀ ਦੇ ਵਿੱਚ ਪੜ੍ਹਨ ਅਤੇ ਕੰਮ ਕਰਨ ਦਾ ਇੱਕ ਬਹੁਤ ਵਧੀਆ ਮਾਹੌਲ ਤਿਆਰ ਕੀਤਾ ਗਿਆ ਹੈ I ਇਹ ਰੋਜਗਾਰ ਦਿਵਾਉਣ ਵਾਲੀ ਵਿੱਦਿਆ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਵੀ ਮਦਦ ਕਰੇਗੀ I

Contact Us

ਪ੍ਰੋਫੇਸ਼੍ਨਲ ਕੋਰਸਿਸ

ਸੁਵਿਧਾਵਾਂ

  • Air Conditioned ਲੈਬ ਅਤੇ ਕਲਾਸ ਰੂਮ
  • ਹਰ ਵਿਦਿਆਰਥੀ ਲਈ ਅਲੱਗ ਕੰਪਿਊਟਰ
  • ਪ੍ਰੋਜੇਕਟਰ ਅਤੇ ਲਾਇਬ੍ਰੇਰੀ ਦੀ ਸੁਵਿਧਾ
  • ਤਜਰਬੇਕਾਰ ਅਧਿਆਪਕ ਅਤੇ ਸਟਾਫ਼
  • ਘੱਟ ਫੀਸ ਅਤੇ ਫ੍ਰੀ ਸੱਟਡੀ ਨੋਟ੍ਸ ਵੀ ਦਿੱਤੇ ਜਾਂਦੇ ਹਨ
  • ਜਰਨੈਟਰ ਦੀ ਸੁਵਿਧਾ