ਭਾਈ ਗੁਰਸ਼ਰਨ ਸਿੰਘ ਜੀ ਬਾਰੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਭਾਈ ਗੁਰਸ਼ਰਨ ਸਿੰਘ ਜੀ ਇੱਕ ਸਫ਼ਲ ਨਿਸ਼ਕਾਮ ਕੀਰਤਨੀਏ , ਇੱਕ ਗੁਰਮਤਿ ਪ੍ਰਚਾਰਕ , ਇੱਕ ਨਿਸ਼ਕਾਮ ਸਮਾਜ ਸੇਵਕ ਦੇ ਰੂਪ ਵਿਚ ਇਸ ਸੰਸਾਰ ਦੇ ਸਾਹਮਣੇ ਉਭਰੇ ਹਨ I ਆਪ ਜੀ ਦਾ ਜਨਮ 6 ਦਸੰਬਰ 1974 ਨੂੰ ਪਿਤਾ ਸ੍ਰ: ਅਮਰਜੀਤ ਸਿੰਘ ਜੀ ਅਤੇ ਮਾਤਾ ਚਰਨਜੀਤ ਕੌਰ ਜੀ ਦੇ ਗ੍ਰਹਿ ਗਯਾ (ਬਿਹਾਰ) ਵਿਖੇ ਹੋਇਆ I ਸਤਿਗੁਰ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੇ ਪਾਲਣ ਪੋਸਣ ਦੌਰਾਨ ਆਪ ਜੀ ਦੇ ਮਾਤਾ ਪਿਤਾ ਨੇ ਵਿਸ਼ੇਸ਼ ਤੌਰ ਤੇ ਆਪ ਜੀ ਦੇ ਹਿਰਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਹਾਨ ਕਦਰਾਂ ਕੀਮਤਾਂ ਤੇ ਸਿਖਿਆਵਾਂ ਦਾ ਸੰਚਾਰ ਕੀਤਾ I ਆਪ ਜੀ ਨੇ ਆਪਣੀ ਮੁਢਲੀ ਵਿਦਿਆ ਮਸੂਰੀ ਤੋਂ ਅਤੇ ਉਚੇਰੀ ਵਿਦਿਆ ਲੁਧਿਆਣਾ (ਪੰਜਾਬ) ਤੋਂ ਪ੍ਰਾਪਤ ਕੀਤੀ I ਆਪ ਜੀ ਦਾ ਆਨੰਦ ਕਾਰਜ ਸਰਦਾਰਨੀ ਗੁਰਪ੍ਰੀਤ ਕੌਰ ਜੀ ਨਾਲ ਹੋਇਆ ਤੇ ਆਪ ਜੀ ਨੂੰ ਅਕਾਲ ਪੁਰਖ ਵੱਲੋਂ ਇੱਕ ਸਪੁਤਰੀ ਦੀ ਦਾਤ ਦੀ ਬਖਸ਼ਿਸ਼ ਹੋਈ I