ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ - I)

ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਮਾਨਯੋਗ ਫਾਉਂਡਰ ਕਮ ਚੇਅਰਮੈਨ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ -I) ਦੀ ਸਥਾਪਨਾ ਜਨਵਰੀ 2004 ਵਿੱਚ 379 -E , ਸ਼ਹੀਦ ਭਗਤ ਸਿੰਘ ਨਗਰ , ਲੁਧਿਆਣਾ ਵਿਖੇ ਕੀਤੀ ਗਈ I ਇਸ ਹਸਪਤਾਲ ਦਾ ਮੁੱਖ ਮੰਤਵ ਬਿਨਾ ਕਿਸੇ ਧਰਮ , ਜਾਤਿ ਅਤੇ ਨਸਲ ਦੇ ਵਿਤਕਰੇ ਤੋਂ ਬਹੁਤ ਘੱਟ ਕੀਮਤ ਉੱਤੇ ਮਨੁੱਖਤਾ ਦੀ ਸੇਵਾ ਕਰਨਾ ਹੈ I ਇਸ ਹਸਪਤਾਲ ਦੀ ਚਾਰ ਮੰਜਿਲਾ ਇਮਾਰਤ ਅੰਦਰ ਮਰੀਜਾਂ ਦੇ ਇਲਾਜ ਵਾਸਤੇ ਬਹੁਤ ਵਧੀਆ ਮੈਡੀਕਲ ਸਹੂਲਤਾਂ ਉਪਲਬਧ ਹਨ I 

ਇਸ ਵਿੱਚ ਹੇਠ ਲਿਖਿਆਂ ਸਹੂਲਤਾਂ ਉਪਲਬਧ ਹਨ I