ਭਾਈ ਗੁਰਸ਼ਰਨ ਸਿੰਘ ਜੀ ਬਾਰੇ
- ਆਪ ਜੀ ਦੀ ਕਿਰਤ
ਆਪ ਜੀ ਦੀ ਕਿਰਤ
ਆਪ ਜੀ ਦੇ ਅਤੇ ਆਪ ਜੀ ਦੇ ਪਰਿਵਾਰ ਦੇ ਨਿਰਬਾਹ ਵਾਸਤੇ ਸਤਿਗੁਰੁ ਜੀ ਦੀ ਬਖਸ਼ਿਸ਼ ਨਾਲ ਆਪ ਜੀ ਨੂੰ ” ਲਾਈਫ ਇੰਸੋਰੈਂਸ ਕਾਰਪੋਰੇਸ਼ਨ ਆਫ਼ ਇੰਡਿਆ ” ਦੇ ਨਾਲ ਇੱਕ ਐਡਵਾਈਜ਼ਰ MDRT USA Qualifier ਦੇ ਤੌਰ ਤੇ ਕੰਮ ਕਰਨ ਦਾ ਰੋਜ਼ਗਾਰ ਪ੍ਰਾਪਤ ਹੈ I ਅਤੇ ਇਸ ਸਰਕਾਰੀ ਕੰਪਨੀ ਵਲੋਂ ਅਕਾਲ ਪੁਰਖ ਦੀ ਕਿਰਪਾ ਦੁਆਰਾ ਆਪ ਜੀ ਨੂੰ ” ਸਰਵੋਤਮ ਪ੍ਰਾਪਤੀ ਪੁਰਸਕਾਰ ” ਹਾਸਲ ਹੋ ਚੁੱਕਾ ਹੈ I ਆਪ ਜੀ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦੇ ਨਾਲ ਵੀ ਐਡਵਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ ਹਨ I ਆਪ ਜੀ ਨੂੰ ਇਸ ਕੰਪਨੀ ਵਲੋਂ “ਸਟਾਰ ਪ੍ਰਫਾਰਮਰ” ਦਾ ਖਿਤਾਬ ਪ੍ਰਾਪਤ ਕਰਨ ਤੇ ਆਪ ਜੀ ਨੂੰ ” ਸਰਵੋਤਮ ਅਵਾਰਡ ” ਨਾਲ ਸਨਮਾਨਿਤ ਕੀਤਾ ਗਿਆ I
- ਅਧਿਯਾਤਮਕ ਜੀਵਨ ਦੀ ਸ਼ੁਰੂਆਤ
ਅਧਿਯਾਤਮਕ ਜੀਵਨ ਦੀ ਸ਼ੁਰੂਆਤ
ਗੁਰਮਤਿ ਦੇ ਮਾਰਗ ਉਤੇ ਚੱਲਣ ਲਈ ਅਕਾਲ ਪੁਰਖ ਦੀ ਬਖਸ਼ਿਸ਼ ਆਪ ਜੀ ਤੇ ਉਦੋਂ ਹੋਈ ਜਦੋਂ ਆਪ ਜੀ ਅਜੇ ਬਚਪਨ ਵਿੱਚ ਹੀ ਸਨ I ਆਪ ਜੀ ਬਹੁਤ ਹੀ ਸਤਿਕਾਰ ਸਹਿਤ ਇਹ ਜ਼ਿਕਰ ਕਰਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਅਤੇ ਭਾਈ ਗੁਰਇਕਬਾਲ ਸਿੰਘ ਜੀ (ਗੁਰਦਵਾਰਾ ਸਾਹਿਬ ਮਾਤਾ ਕੌਲਾਂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ) ਦੇ ਕੀਰਤਨ ਅਤੇ ਉਹਨਾਂ ਦੀ ਰੱਬੀ ਗੁਣਾਂ ਨਾਲ ਭਰਪੂਰ ਸ਼ਖਸ਼ੀਅਤ ਦਾ ਹੀ ਪ੍ਰਭਾਵ ਸੀ ਕਿ ਆਪ ਜੀ ਨੇ ਆਪਣਾ ਜੀਵਨ ਗੁਰਸਿਖੀ ਸਿਧਾਂਤਾਂ ਅਨੁਸਾਰ ਢਾਲ ਕੇ ਜੀਉਣ ਦਾ ਸੰਕਲਪ ਲਿਆ ਤਾਂ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਤੇ ਅੰਮ੍ਰਿਤਮਈ ਬਾਣੀ ਦਾ ਨਿਸ਼ਕਾਮ ਪ੍ਰਚਾਰ ਕਰਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ I ਜਦੋਂ ਆਪ ਜੀ ਕੇਵਲ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਸਨ ਤਾਂ ਸਤਿਗੁਰ ਜੀ ਨੇ ਆਪ ਜੀ ਨੂੰ ਅੰਮ੍ਰਿਤ (ਖੰਡੇ ਦੀ ਪਾਹੁਲ) ਦੀ ਦਾਤ ਬਖਸ਼ਿਸ਼ ਕਰਕੇ ਗੁਰੂ ਵਾਲਾ ਬਣਾਇਆ I
- ਨਿਸ਼ਾਨਿਆਂ ਦੀ ਪੂਰਤੀ ਲਈ ਸ਼ੁਰੂਆਤ
ਨਿਸ਼ਾਨਿਆਂ ਦੀ ਪੂਰਤੀ ਲਈ ਸ਼ੁਰੂਆਤ
ਗੁਰੂ ਸਾਹਿਬ ਦੀ ਕਿਰਪਾ ਸਦਕਾ ਛੋਟੀ ਉਮਰ ਤੋਂ ਹੀ ਆਪ ਜੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਹਿਤ ਕੋਈ ਕਾਰਜ ਕਰਨ ਦੀ ਖਾਹਿਸ਼ ਰਖਦੇ ਸਨ I ਸ਼ੁਰੂਆਤ ਦੇ ਤੌਰ ਤੇ ਆਪ ਜੀ ਨੂੰ ਕੁਝ ਅਜੇਹਾ ਕਰਨ ਦੀ ਸੋਚ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਜਿਸ ਨਾਲ ਗੁਰਬਾਣੀ ਦਾ ਪ੍ਰਚਾਰ ਵੀ ਹੋ ਜਾਵੇ ਅਤੇ ਕੁਝ ਧਨ ਦੀ ਰਾਸ਼ੀ ਵੀ ਪ੍ਰਾਪਤ ਹੋ ਸਕੇ , ਜੋ ਲੋਕ ਭਲਾਈ ਅਤੇ ਗੁਰਮਤਿ ਦੇ ਕਾਰਜਾਂ ਤੇ ਖਰਚ ਕੀਤੀ ਜਾਵੇ I ਸੋ ਆਪ ਜੀ ਨੇ ਗੁਰਬਾਣੀ ਦੀਆਂ ਕੈਸਟਾਂ ਵੇਚਣ ਦਾ ਕੰਮ ਕਰਨ ਦਾ ਵਿਚਾਰ ਬਣਾਇਆ I ਆਪ ਜੀ ਨੇ ਗੁਰਬਾਣੀ ਕੈਸਟਾਂ ਖਰੀਦਣੀਆਂ ਸ਼ੁਰੂ ਕੀਤੀਆਂ ਤੇ ਇਹਨਾਂ ਦੀ ਵਿਕਰੀ ਲਈ ਕੀਰਤਨ ਦਰਬਾਰਾਂ ਵਿੱਚ ਸਟਾਲ ਲਾਉਣੇ ਸ਼ੁਰੂ ਕੀਤੇ ਕਿਉਂਕਿ ਉਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰੀ ਭਰਦੀਆਂ ਸਨ I ਕੈਸਟਾਂ ਵਿਕ ਰਹੀਆਂ ਸਨ ਤੇ ਥੋੜ੍ਹੀ ਥੋੜ੍ਹੀ ਕਰਕੇ ਆਮਦਨ ਆਉਣੀ ਸ਼ੁਰੂ ਹੋਈ I ਗੁਰੂ ਸਾਹਿਬ ਦੀ ਕਿਰਪਾ ਦੁਆਰਾ ਆਪ ਜੀ ਪਾਸ ਕੁਝ ਧਨ ਰਾਸ਼ੀ ਜਮ੍ਹਾਂ ਹੋ ਗਈ I ਪ੍ਰੰਤੂ ਆਪ ਜੀ ਨੇ ਅਨੁਭਵ ਕੀਤਾ ਕਿ ਇਹ ਪ੍ਰਾਪਤੀ ਬਹੁਤ ਛੋਟੀ ਸੀ I ਕਿਉਂਕਿ ਜਿਹਨਾਂ ਲੋਕ ਭਲਾਈ ਅਤੇ ਗੁਰਮਤਿ ਦੇ ਕਾਰਜਾਂ ਦੀ ਸੇਵਾ ਸਤਿਗੁਰ ਜੀ ਆਪ ਜੀ ਪਾਸੋਂ ਕਰਵਾਉਣਾ ਚਾਹੁੰਦੇ ਸਨ ਉਹਨਾਂ ਲਈ ਬਹੁਲਤਾ ਵਿੱਚ ਮਾਇਕ ਸਾਧਨਾਂ ਦੀ ਜਰੂਰਤ ਸੀ ਅਤੇ ਸਾਧ ਸੰਗਤ ਜੀ ਦੇ ਨਿਘੇ ਸਹਿਯੋਗ ਦੀ ਲੋੜ ਸੀ I
- ਭਾਈ ਸਾਹਿਬ ਇਕ ਨਿਸ਼ਕਾਮ ਕੀਰਤਨੀਏ ਦੇ ਰੂਪ ਵਿਚ
ਭਾਈ ਸਾਹਿਬ ਇਕ ਨਿਸ਼ਕਾਮ ਕੀਰਤਨੀਏ ਦੇ ਰੂਪ ਵਿਚ
ਸੋ ਸਤਿਗੁਰ ਜੀ ਨੇ ਕਿਰਪਾ ਕਰਕੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਲਈ ਆਪ ਜੀ ਨੂੰ ਹੋਰ ਯੋਗ ਬਣਾਉਣ ਲਈ ਅਤੇ ਸਾਧ ਸੰਗਤ ਦੀਆਂ ਅਸੀਸਾਂ ਪ੍ਰਾਪਤ ਕਰਨ ਲਈ ਆਪ ਜੀ ਦੇ ਮਨ ਦੇ ਅੰਦਰ ਗੁਰਬਾਣੀ ਕੀਰਤਨ ਸਿਖਣ ਦਾ ਵਿਚਾਰ ਬਖਸ਼ਿਸ਼ ਕੀਤਾ I ਏਥੇ ਫਿਰ ਭਾਈ ਗੁਰਇਕਬਾਲ ਸਿੰਘ ਜੀ ਦੀ ਮਹਾਨ ਸਖਸ਼ੀਅਤ ਹੀ ਆਪ ਜੀ ਦਾ ਆਦਰਸ਼ ਸੀ I ਆਪ ਜੀ ਨੇ ਇੱਕ ਸੰਗੀਤ ਅਧਿਆਪਕ ਸ੍ਰ . ਹਰਜੀਤ ਸਿੰਘ ਜੀ ਪਾਸੋਂ ਸੰਗੀਤ ਅਤੇ ਹਾਰਮੋਨੀਅਮ ਦੀ ਸਿਖਿਆ ਹਾਸਲ ਕਰਨੀ ਆਰੰਭ ਕੀਤੀ I ਆਪ ਜੀ ਨੇ ਇਸ ਸਿਖਿਆ ਦੌਰਾਨ, ਗੁਰੂ ਕਿਰਪਾ ਦੁਆਰਾ ਕੀਰਤਨ ਦਾ ਰਿਆਜ਼ ਅਤੇ ਅਭਿਆਸ ਇਕ ਦਿਨ ਵਿੱਚ ਅਠਾਰਾਂ -ਅਠਾਰਾਂ ਘੰਟੇ ਤੀਕ ਕੀਤਾ ਤੇ ਬਹੁਤ ਜਲਦੀ ਉਹ ਸਮਾਂ ਆ ਗਿਆ, ਜਦੋਂ ਆਪ ਜੀ ਨੇ ਇੱਕ ਗੁਰਦੁਆਰਾ ਸਾਹਿਬ ਅੰਦਰ ਸਾਧ ਸੰਗਤ ਦੀ ਹਾਜ਼ਰੀ ਵਿੱਚ ਕੀਰਤਨ ਦੀ ਹਾਜ਼ਰੀ ਭਰੀ I ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਇਸ ਪਹਿਲੇ ਯਤਨ ਵਿੱਚ ਹੀ ਸਫਲਤਾ ਦੀ ਦਾਤ ਆਪ ਜੀ ਦੀ ਝੋਲੀ ਵਿੱਚ ਪਾ ਦਿੱਤੀ I ਆਪ ਜੀ ਨੇ ਜੋ ਪਹਿਲਾ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਉਹ ਸੀ “ਮਾਂਗਨਾ ਮਾਂਗਨ ਨੀਕਾ” I ਇਸ ਸ਼ਬਦ ਦੁਆਰਾ ਆਪ ਜੀ ਨੇ ਗੁਰੂ ਅਤੇ ਅਕਾਲ ਪੁਰਖ ਦੀ ਉਸਤਤ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਦਾਤ ਦੀ ਮੰਗ ਕੀਤੀ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਜਿਹੀਆਂ ਸੇਵਾਵਾਂ ਕਰਨ ਲਈ ਮਿਹਰਾਂ ਭਰਿਆ ਹੱਥ ਆਪ ਜੀ ਦੇ ਸੀਸ ਤੇ ਰੱਖ ਦਿੱਤਾ I ਆਪ ਜੀ ਨੇ ਕੀਰਤਨ ਦੁਆਰਾ ਗੁਰਬਾਣੀ ਦਾ ਮਹਾਨ ਸੰਦੇਸ਼ ਮਨੁੱਖਤਾ ਦੇ ਅੰਦਰ ਪ੍ਰਚਾਰਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ I ਆਪ ਜੀ ਦੇ ਕੀਰਤਨ ਪ੍ਰੋਗਰਾਮਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਸੀ I ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਆਪ ਜੀ ਦੀ ਵਿਲੱਖਣ ਤੇ ਸੁਰੀਲੀ ਆਵਾਜ਼ ਅਤੇ ਗੁਰਬਾਣੀ ਗਾਉਣ ਤੇ ਸ਼ਬਦ ਦੀ ਵਿਆਖਿਆ ਕਰਨ ਦੇ ਅੰਦਾਜ਼ ਕਾਰਨ ਆਪ ਜੀ ਨੂੰ ਬਹੁਤ ਸਤਿਕਾਰ ਅਤੇ ਪ੍ਰਸਿਧੀ ਹਾਸਲ ਹੋਈ I ਕੇਵਲ ਲੁਧਿਆਣਾ ਸ਼ਹਿਰ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਸ਼ਹਿਰਾਂ ਵਿਖੇ ਵੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਵਲੋਂ ਬਹੁਤ ਪਿਆਰ ਤੇ ਸਤਿਕਾਰ ਹਾਸਲ ਹੋਇਆ I ਸਾਧ ਸੰਗਤ ਵਲੋਂ ਬਖਸ਼ਿਸ਼ ਕੀਤੀ ਜਾਂਦੀ ‘ਕੀਰਤਨ ਭੇਟਾ ‘ ਵੀ ਉਸ ਰਾਸ਼ੀ ਵਿੱਚ ਸ਼ਾਮਿਲ ਹੋ ਰਹੀ ਸੀ ਜੋ ਮਨੁੱਖਤਾ ਦੀ ਸੇਵਾ ਹਿੱਤ ਸਾਂਭੀ ਜਾ ਰਹੀ ਸੀ |
- ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੀ ਸਥਾਪਨਾ
ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੀ ਸਥਾਪਨਾ
ਸੋ ਗੁਰੂ ਕਿਰਪਾ ਦੁਆਰਾ ਅਤੇ ਸਾਧ ਸੰਗਤ ਦੀਆਂ ਅਸੀਸਾਂ ਸਦਕਾ ਆਪ ਜੀ ਨੇ ਮਨੁੱਖ ਮਾਤਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੇ ਕਾਰਜ ਨੂੰ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਇਰਾਦਾ ਕਰ ਲਿਆ ਅਤੇ ਗੁਰਬਾਣੀ ਦਾ ਇਹ ਸੰਦੇਸ਼ ਕਿ ਮਨੁੱਖਾ ਜਨਮ ਦਾ ਮਨੋਰਥ ਕੇਵਲ ਅਕਾਲ ਪੁਰਖ ਦਾ ਨਾਮ ਜਪਣਾ ਅਤੇ ਸ਼ੁਭ ਕਰਮ ਕਰਨਾ ਹੈ , ਨੂੰ ਸਾਰੇ ਸੰਸਾਰ ਅੰਦਰ ਪ੍ਰਚਾਰਨ ਦਾ ਦ੍ਰਿੜ ਸੰਕਲਪ ਲਿਆ I ਮਨੁੱਖ ਜਾਤੀ ਦੀ ਆਤਮਕ ਉਨੱਤੀ ਵਾਸਤੇ ਕਾਰਜਸ਼ੀਲ ਹੋਣ ਦਾ ਵਿਚਾਰ ਆਪ ਜੀ ਦੇ ਮਨ ਉਤੇ ਪੂਰੀ ਤਰ੍ਹਾਂ ਛਾ ਗਿਆ I ਪ੍ਰੰਤੂ ਆਪ ਜੀ ਨੇ ਅਨੁਭਵ ਕੀਤਾ ਕੀ ਏਨਾ ਵੱਡਾ ਕਾਰਜ ਆਪ ਇੱਕਲੇ ਨਹੀਂ ਕਰ ਸਕਦੇ I ਇਸ ਲਈ ਆਪ ਜੀ ਨੇ ਸਾਧ ਸੰਗਤ ਅਤੇ ਕੁਝ ਹੋਰ ਗੁਰਮੁਖ ਜਨਾਂ ਦਾ ਸੰਗ ਪ੍ਰਾਪਤ ਕਰਨ ਲਈ ਸਤਿਗੁਰ ਜੀ ਦੀ ਕਿਰਪਾ ਦੁਆਰਾ, ਖਾਲਸਾ ਪੰਥ ਦੇ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਨਾਮ ਤੇ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਿਸੰਗ ਸਭਾ (ਰਜ਼ਿ) ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਅਤੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਲਯੀ ਯੋਜਨਾਵਾਂ ਬਨਾਉਣੀਆਂ ਆਰੰਭ ਕਰ ਦਿੱਤੀਆਂ I ਇਹਨਾਂ ਯੋਜਨਾਵਾਂ ਦਾ ਆਧਾਰ , ਦਸ ਗੁਰੂ ਸਾਹਿਬਾਨ ਦੁਆਰਾ ਬਖਸਿਸ਼ ਕੀਤੇ ਮਹਾਨ ਸਿਧਾਂਤਾਂ , “ਸੇਵਾ” , “ਸਿਮਰਨ” ਅਤੇ “ਸਰਬੱਤ ਦਾ ਭਲਾ ” ਨੂੰ ਬਣਾਇਆ ਗਿਆ I
- ‘ਸਿਮਰਨ ਸਾਧਨਾ’ ਪ੍ਰੋਗ੍ਰਾਮ ਦੇ ਸੰਸਥਾਪਕ
‘ਸਿਮਰਨ ਸਾਧਨਾ’ ਪ੍ਰੋਗ੍ਰਾਮ ਦੇ ਸੰਸਥਾਪਕ
ਸਿਮਰਨ ਸਾਧਨਾ ਦੇ ਡੂੰਘੇ ਅਰਥਾਂ ਤੇ ਮਹੱਤਵ ਨੂੰ ਧਿਆਨ ਵਿਚ ਰਖਦੇ ਹੋਏ , ਇਸ ਪਦਾਰਥਵਾਦੀ ਯੁੱਗ ਦੇ ਅੰਦਰ ਮਨੁੱਖ ਮਾਤਰ ਨੂੰ ਆਤਮਕ ਤੌਰ ਤੇ ਉਚਾ ਚੁੱਕਣ ਲਈ ਭਾਈ ਗੁਰਸ਼ਰਨ ਸਿੰਘ ਜੀ ਨੇ ਸਤਿਗੁਰ ਜੀ ਦੀ ਕਿਰਪਾ ਸਦਕਾ ਸਿਮਰਨ ਸਾਧਨਾ ਪ੍ਰੋਗਰਾਮ ਆਰੰਭ ਕੀਤੇ I ਸ਼ੁਰੂ ਵਿਚ ਇਹ ਪ੍ਰੋਗਰਾਮ ਅੰਮ੍ਰਿਤ ਵੇਲੇ ਸੰਗਤਾਂ ਦੇ ਘਰਾਂ ਵਿੱਚ ਕੀਤੇ ਜਾਂਦੇ ਸਨ I ਇਹਨਾਂ ਪ੍ਰੋਗਰਾਮਾਂ ਵਿੱਚ ਸੰਗਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ I ਬਾਅਦ ਵਿੱਚ ਸਭਾ ਨੇ ਇਹ ਮਹਿਸੂਸ ਕੀਤਾ ਕਿ ਇਹਨਾਂ ਪ੍ਰੋਗਰਾਮਾਂ ਦੇ ਕਾਰਣ ਗੁਰਦੁਆਰਾ ਸਾਹਿਬਾਂ ਵਿੱਚ ਸੰਗਤਾਂ ਦੀ ਗਿਣਤੀ ਘੱਟ ਰਹੀ ਸੀ I ਇਸ ਗੁਰਮਤਿ ਸਿਧਾਂਤ ਨੂੰ ਮੁਖ ਰਖਦੇ ਹੋਏ ਕਿ ਸਿਮਰਨ ਸਾਧਨਾ ਲਈ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਜੁੜਨਾ ਚਾਹੀਦਾ ਹੈ , ਸਭਾ ਦੁਆਰਾ ਇਹ ਫੈਸਲਾ ਕੀਤਾ ਗਿਆ ਕਿ ਸਿਮਰਨ ਸਾਧਨਾ ਪ੍ਰੋਗਰਾਮਾਂ ਨੂੰ ਸ਼ਹਿਰ ਦੇ ਗੁਰਦੁਆਰਾ ਸਾਹਿਬਾਂ ਵਿੱਚ ਸ਼ੁਰੂ ਕੀਤਾ ਜਾਵੇ I ਇਹ ਸਿਮਰਨ ਸਾਧਨਾ ਪ੍ਰੋਗ੍ਰਾਮ ਇੱਕ ਹਫਤਾ (ਸੋਮਵਾਰ ਤੋਂ ਐਤਵਾਰ) ਇੱਕ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਹਨ ਤੇ ਉਸ ਤੋ ਬਾਅਦ ਇਹ ਪ੍ਰੋਗਰਾਮ ਨਜਦੀਕ ਵਾਲੇ ਦੂਸਰੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾਂਦੇ ਹਨ I ਇਸ ਤਰੀਕੇ ਨਾਲ ਪੂਰੇ ਲੁਧਿਆਣਾ ਸ਼ਹਿਰ ਦੀ ਸੰਗਤ ਸਿਮਰਨ ਸਾਧਨਾ ਦੇ ਮਹੱਤਵ ਤੋਂ ਜਾਣੂ ਹੋ ਰਹੀ ਹੈ ਅਤੇ ਇਸ ਨਾਲ ਜੁੜ ਰਹੀ ਹੈ I ਵੱਡੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਇਹਨਾਂ ਸਿਮਰਨ ਸਾਧਨਾ ਪ੍ਰੋਗਰਾਮਾਂ ਵਿੱਚ ਭਾਗ ਲੈਂਦੀਆਂ ਹਨ ਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ I ਇਸ ਉਪਰਾਲੇ ਸਦਕਾ ਸਤਿਗੁਰ ਜੀ ਦੀ ਬਖਸ਼ਿਸ਼ ਨਾਲ ਲੁਧਿਆਣੇ ਦੇ ਕਈ ਗੁਰਦੁਆਰਿਆਂ ਵਿੱਚ ਸਿਮਰਨ ਸਾਧਨਾ ਆਰੰਭ ਹੋ ਚੁੱਕੀ ਹੈ।
- ਇੱਕ ‘ਅੰਮ੍ਰਿਤ ਸੰਚਾਰ ‘ ਪ੍ਰੇਰਕ
ਇੱਕ ‘ਅੰਮ੍ਰਿਤ ਸੰਚਾਰ ‘ ਪ੍ਰੇਰਕ
ਗੁਰੂ ਘਰ ਦੇ ਇੱਕ ਨਿਸ਼ਕਾਮ ਕੀਰਤਨੀਏ ਦੇ ਤੌਰ ਤੇ ਭਾਈ ਗੁਰਸ਼ਰਨ ਸਿੰਘ ਜੀ ਗੁਰਬਾਣੀ ਕੀਰਤਨ ਅਤੇ ਵਿਆਖਿਆ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਿਖਿਆਵਾਂ ਦਾ ਪ੍ਰਚਾਰ ਸੰਗਤਾਂ ਅੰਦਰ ਕਰਦੇ ਹੋਏ ਇਹ ਪ੍ਰੇਰਨਾਂ ਕਰਦੇ ਹਨ ਕੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ (ਖੰਡੇ ਦੀ ਪਾਹੁਲ) ਛਕੇ ਬਗੈਰ ਕੋਈ ਸਿਖ ਖਾਲਸਾ ਪੰਥ ਅੰਦਰ ਸ਼ਾਮਿਲ ਨਹੀਂ ਹੋ ਸਕਦਾ I ਗੁਰੂ ਸਾਹਿਬ ਨੇ ਬਖਸਿਸ਼ ਕਰਕੇ ਆਪ ਜੀ ਨੂੰ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਬਖਸਿਸ਼ ਕੀਤੀਆਂ ਹਨ I ਆਪ ਜੀ ਨੇ ਹਮੇਸ਼ਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸੰਦੇਸ਼ ਸੰਗਤਾਂ ਅੰਦਰ ਪਹੁੰਚਾਇਆ ਹੈ ਕਿ ਆਪਣੇ ਮਨ ਦੀ ਮੈਲ ਧੋਣ ਲਈ ਸਾਨੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨਾਂ ਚਾਹੀਦਾ ਹੈ I ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਆਪ ਜੀ ਨੇ ਵੱਡੀ ਗਿਣਤੀ ਵਿਚ ਭਾਰਤ ਦੇ ਵੱਖ ਵੱਖ ਸਹਿਰਾਂ ਅੰਦਰ , ਅੰਮ੍ਰਿਤ ਸੰਚਾਰ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤ (ਖੰਡੇ ਦੀ ਪਾਹੁਲ) ਪਾਨ ਕੀਤਾ ਹੈ ਤੇ ਗੁਰੂ ਵਾਲੇ ਬਣੇ ਹਨ I
- ਇੱਕ ਨਿਸ਼ਕਾਮ ਹਸਪਤਾਲ ਸੰਸਥਾਪਕ
ਨਿਸ਼ਕਾਮ ਹਸਪਤਾਲਾਂ ਸੰਸਥਾਪਕ
ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਅਤੇ ਸੰਗਤ ਦੀਆਂ ਅਸੀਸਾਂ ਸਦਕਾ ਜੋ ਧਨ ਰਾਸ਼ੀ ਕੈਸਟਾਂ ਦੀ ਵਿਕਰੀ ਅਤੇ ਸਾਧ ਸੰਗਤ ਵਲੋਂ ਕੀਰਤਨ ਭੇਟਾ ਦੇ ਤੌਰ ਤੇ ਹਾਸਲ ਹੋਈ , ਨੂੰ ਪਰਉਪਕਾਰ ਦੇ ਕਾਰਜਾਂ ਤੇ ਲਾਉਣ ਦਾ ਵਿਚਾਰ ਆਪ ਜੀ ਦੇ ਅੰਦਰ ਪੈਦਾ ਹੋਇਆ I ਕੁਝ ਪਰਉਪਕਾਰ ਦੇ ਕਾਰਜ਼ ਜਿਵੇਂ ਕਿ ਆਰਥਿਕ ਤੌਰ ਤੇ ਕਮਜ਼ੋਰ ਸ਼੍ਰੈਣੀ ਦੇ ਲੋਕਾਂ ਦੀਆਂ ਬੇਟੀਆਂ ਦੇ ਵਿਆਹ ਕਰਨ ਵਿਚ ਦਿੱਤੀ ਸਹਾਇਤਾ , ਗੁਜਰਾਤ ਭੁਚਾਲ ਅਤੇ ਸੁਨਾਮੀ ਤੋਂ ਪੀੜਤ ਲੋਕਾਂ ਵਾਸਤੇ ਸਹਾਇਤਾ ਆਦਿਕ , ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਅਤੇ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਕਰਵਾਏ I ਪਰੰਤੂ ਆਪ ਜੀ ਦੇ ਮਨ ਦੇ ਅੰਦਰ ਗੁਰੂ ਸਾਹਿਬ ਨੇ ਚੈਰੀਟੇਬਲ ਹਸਪਤਾਲ ਬਣਾ ਕੇ ਪਕੇ ਤੌਰ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਵਿਚਾਰ ਬਖਸ਼ਿਸ਼ ਕੀਤਾ I ਜਦੋਂ ਆਪ ਜੀ ਨੂੰ ਪ੍ਰਸ਼ਨ ਕੀਤਾ ਗਿਆ ਕਿ ਹਸਪਤਾਲ ਬਣਾਉਣ ਦਾ ਵਿਚਾਰ ਆਪ ਜੀ ਦੇ ਮਨ ਵਿਚ ਕਿਸ ਤਰ੍ਹਾਂ ਪੈਦਾ ਹੋਇਆ , ਆਪ ਜੀ ਦਾ ਉੱਤਰ ਸੀ ,” ਇਹ ਵੀ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਕਾਰਣ ਹੀ ਸੀ, ਉਹਨਾਂ ਨੇ ਮੈਨੂੰ ਇੱਕ ਹਸਪਤਾਲ ਬਣਾਉਣ ਲਈ ਪ੍ਰੇਰਤ ਕੀਤਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਬਖਸ਼ਿਸ਼ ਦੁਆਰਾ ਹਸਪਤਾਲ ਹੋਂਦ ਵਿਚ ਆ ਗਿਆ ” I ਇੱਕ ਹੋਰ ਕਾਰਣ ਜੋ ਆਪ ਜੀ ਹਸਪਤਾਲ ਬਣਾਉਣ ਪਿਛੇ ਦੱਸਦੇ ਹਨ , ਉਹ ਇਹ ਕਿ ਆਪ ਜੀ ਦੇ ਪਿਤਾ ਜੀ ਗੁਰਦੇ ਦੀ ਬਿਮਾਰੀ ਨਾਲ ਪੀੜਤ ਸਨ I ਉਹਨਾਂ ਦੇ ਇਲਾਜ ਦੌਰਾਨ ਆਪ ਜੀ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਬਹੁਤ ਅਣਸੁਖਾਵੇਂ ਤੇ ਕੌੜੇ ਤਜਰਬੇ ਹੋਏ I ਆਪ ਜੀ ਨੇ ਦੇਖਿਆ ਕੀ ਕਿਸ ਤਰ੍ਹਾਂ ਸਾਧਾਰਨ ਆਦਮੀ ਹਸਪਤਾਲਾਂ ਵਿੱਚ ਮਹਿੰਗੇ ਇਲਾਜਾਂ ਕਾਰਣ ਦੁਖੀ ਹੋ ਰਿਹਾ ਸੀ I ਆਪ ਜੀ ਨੇ ਚੈਰੀਟੇਬਲ ਹਸਪਤਾਲ ਬਣਾਉਣ ਦੀ ਜਰੂਰਤ ਮਹਿਸੂਸ ਕੀਤੀ ਤਾਂ ਜੋ ਗਰੀਬ ਅਤੇ ਆਰਥਿਕ ਤੌਰ ਤੇ ਪਛੜੇ ਵਰਗ ਦੇ ਲੋਕਾਂ ਨੂੰ ਘੱਟ ਕੀਮਤ ਉਤੇ ਵਧੀਆ ਇਲਾਜ ਮੁਹਈਆ ਕਰਾਇਆ ਜਾ ਸਕੇ I ਆਪ ਜੀ ਨੇ ਦਿਨ ਰਾਤ ਇੱਕ ਕਰਕੇ ਸੰਘਰਸ਼ ਕੀਤਾ ਤਾਂ ਜੋ ਇਸ ਕਾਰਜ ਲਈ ਬਹੁਲਤਾ ਵਿਚ ਲੋੜੀਂਦੀ ਧਨ ਰਾਸ਼ੀ ਦਾ ਪ੍ਰਬੰਧ ਕੀਤਾ ਜਾ ਸਕੇ I ਆਪਣੇ ਕੀਰਤਨ ਸਮਾਗਮਾਂ ਦੌਰਾਨ ਆਪ ਜੀ ਨੇ ਆਪਣੇ ਮਨ ਦੀ ਗਲਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਅਤੇ ਇੱਕ ਚੈਰੀਟੇਬਲ ਹਸਪਤਾਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ I ਸਤਿਗੁਰੂ ਜੀ ਦੀ ਬਖਸ਼ਿਸ਼ ਅਤੇ ਸਾਧ ਸੰਗਤ ਦੀਆਂ ਅਸੀਸਾਂ ਨਾਲ ਦਾਨੀ ਸਜਣਾਂ ਦਾ ਇੱਕ ਨੈਟਵਰਕ ਹੋਂਦ ਵਿੱਚ ਆ ਗਿਆ ਜੋ ਇੱਕ ਚੈਰੀਟੇਬਲ ਹਸਪਤਾਲ ਦੇ ਨਿਰਮਾਣ ਵਿੱਚ ਬਹੁਤ ਵੱਡੀ ਸਹਾਇਤਾ ਸਾਬਤ ਹੋਇਆ ਅਤੇ ਆਖਿਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਦੁਆਰਾ ਹਸਪਤਾਲ ਤਿਆਰ ਹੋ ਗਿਆ ਤੇ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ ਯੂਨਿਟ – I ਦਾ ਉਦਘਾਟਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ‘ਪ੍ਰਕਾਸ਼ ਦਿਹਾੜੇ’ ਤੇ ਜਨਵਰੀ 2004 ਵਿੱਚ ਕੀਤਾ ਗਿਆ I ਉਸ ਦਿਨ ਤੋਂ ਇਹ ਹਸਪਤਾਲ ਬਹੁਤ ਚੜਦੀਕਲ੍ਹਾ ਨਾਲ 379 -E ਸ਼ਹੀਦ ਭਗਤ ਸਿੰਘ ਨਗਰ ਪਖੋਵਾਲ ਰੋਡ ਲੁਧਿਆਣਾ ਵਿਖੇ ਚਲ ਰਿਹਾ ਹੈ I
ਦੂਸਰਾ ਹਸਪਤਾਲ
ਜਿਵੇਂ ਕਿ ਆਖਿਆ ਜਾਂਦਾ ਹੈ ਕਿ ਸੇਵਾ ਦਾ ਫਲ ਹੋਰ ਸੇਵਾ ਦਾ ਮਿਲਣਾ ਹੈ I ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਇੱਕ ਦੂਸਰਾ ਹਸਪਤਾਲ ਬਣਾਉਣ ਦੀ ਸੇਵਾ ਭਾਈ ਗੁਰਸ਼ਰਨ ਸਿੰਘ ਜੀ ਪਾਸੋਂ ਕਰਵਾਈ I ਇਹ ਦੂਸਰਾ ਹਸਪਤਾਲ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੇ ਦੂਸਰੇ ਮੈਂਬਰਾਂ ਦੇ ਸਹਿਯੋਗ ਨਾਲ ਅਤੇ ਕੁੱਝ ਪਰਉਪਕਾਰੀ ਗੁਰਮੁਖਾਂ ਦੇ ਨਾਲ ਬਣਿਆ I ਇਹ ਹਸਪਤਾਲ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ , ਯੂਨਿਟ -II ਦੇ ਨਾਮ ਤੇ ਪ੍ਰੇਮ ਵਿਹਾਰ , ਟਿੱਬਾ ਰੋਡ , ਨਜਦੀਕ ਤਾਜਪੁਰ ਰੋਡ , ਲੁਧਿਆਣਾ ਵਿਖੇ 10 ਦਸੰਬਰ 2007 ਤੋਂ ਮਨੁੱਖਤਾ ਦੀ ਸੇਵਾ ਲਈ ਚਲਣਾ ਸ਼ੁਰੂ ਹੋ ਗਿਆ ਹੈ I ਇਸ ਇਲਾਕੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਲੋਕ ਵੱਸੇ ਹੋਏ ਹਨ I ਇਹ ਲੋਕ ਡਾਕਟਰੀ ਸਹੂਲਤਾਂ ਤੋਂ ਬਿਲਕੁਲ ਵਾਂਝੇ ਸਨ ਤੇ ਲੰਮੇ ਸਮੇਂ ਤੋਂ ਉਡੀਕ ਵਿੱਚ ਸਨ ਕਿ ਕੋਈ ਉਹਨਾਂ ਦੇ ਦੁਖ ਸੁਣੇ ਤੇ ਸਹਾਇਤਾ ਲਈ ਅੱਗੇ ਆਵੇ I ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸੇਵਾ ਭਾਈ ਸਾਹਿਬ ਦੀ ਝੋਲੀ ਵਿੱਚ ਪਈ ਅਤੇ ਆਪ ਜੀ ਨੇ ਇਸ ਇਲਾਕੇ ਦੇ ਲੋਕਾਂ ਨੂੰ ਚੈਰੀਟੇਬਲ ਰੇਟਾਂ ਤੇ ਵਧੀਆ ਇਲਾਜ ਮੁਹਈਆ ਕਰਨ ਦਾ ਕਠਿਨ ਕਾਰਜ਼ ਇਹ ਦੂਸਰਾ ਹਸਪਤਾਲ ਬਣਾ ਕੇ ਮੁਕੰਮਲ ਕੀਤਾ I
ਤੀਸਰਾ ਹਸਪਤਾਲ
ਇਥੇ ਫਿਰ ਸਤਿਗੁਰ ਜੀ ਨੇ ਭਾਈ ਸਾਹਿਬ ਜੀ ਨੂੰ ਸੇਵਾ ਦਾ ਫੱਲ ਤੀਸਰੇ ਹਸਪਤਾਲ ਦੀ ਸੇਵਾ ਦੇ ਨਾਲ ਨਿਵਾਜਿਆ । 22 ਮਈ 2010 ਵਿੱਚ ਸੰਗਤਾਂ ਦੀ ਜਰੂਰਤ ਨੂੰ ਮੁੱਖ ਰਖਦਿਆਂ ਹੋਇਆਂ ਭਾਈ ਦਇਆ ਸਿੰਘ ਜੀ ਆਈਜ਼ ਐਂਡ ਡੈਂਟਲ ਚੈਰੀਟੇਬਲ ਹਸਪਤਾਲ , ਯੂਨਿਟ – III , ਬਾਬਾ ਥਾਨ ਸਿੰਘ ਚੋਂਕ ਲੁਧਿਆਣਾ ਵਿਖੇ ਖੁੱਲ ਗਿਆ ਹੈ I ਇਹਨਾਂ ਸਾਰੇ ਹਸਪਤਾਲਾਂ ਦਾ ਮੁੱਖ ਉਦੇਸ਼ ਸੰਗਤਾਂ ਨੂੰ ਘੱਟ ਰੇਟਾਂ ਤੇ ਵਧੀਆ ਇਲਾਜ ਮੁਹਈਆ ਕਰਵਾਉਣਾ ਹੈ I
- ਅਕੈਡਮੀ ਦੇ ਸੰਸਥਾਪਕ
ਅਕੈਡਮੀ ਦੇ ਸੰਸਥਾਪਕ
ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ
ਭਾਈ ਦਇਆ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੀ ਵੀ ਸਥਾਪਨਾ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ ਯੂਨਿਟ – II ਵਿੱਚ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੀ ਸਿਖਲਾਈ ਦਿੱਤੀ ਜਾ ਸਕੇ I
ਭਾਈ ਦਇਆ ਸਿੰਘ ਜੀ ਕੰਮਪਿਊਟਰ ਅਕੈਡਮੀ
ਹੁਣ ਭਾਈ ਦਇਆ ਸਿੰਘ ਜੀ (ਨਿਸ਼ਕਾਮ ) ਸਤਿਸੰਗ ਸਭਾ ਨੇ ਭਾਈ ਦਇਆ ਸਿੰਘ ਜੀ ਕੰਪਿਊਟਰ ਅਕੈਡਮੀ ਦੀ ਸਥਾਪਨਾ ਯੂਨਿਟ- II , ਹਸਪਤਾਲ ਦੀ ਬਿਲਡਿੰਗ ਵਿੱਚ ਕੀਤੀ ਹੈ I ਜਿਸ ਦੇ ਨਾਲ ਸਭਾ ਵਿਦਿਆ ਪ੍ਰਸਾਰ ,ਖੇਤਰ ਵਿੱਚ ਦਾਖਿਲ ਹੋਈ ਹੈ ਕਿਉਂਕਿ ਵੀਰ ਜੀ ਦਾ ਇਹ ਸੁਪਨਾ ਸੀ ਕਿ ਵਧੀਆ ਵਿਦਿਆ ਦਾ ਪ੍ਰਸਾਰ ਲੋਕਾਂ ਵਿੱਚ ਕੀਤਾ ਜਾ ਸਕੇ I ਇਸ ਕੰਪਿਊਟਰ ਅਕੈਡਮੀ ਦੇ ਵਿੱਚ ਨਵੀਨਤਮ ਟੈਕਨੋਲਜੀ ਨੂੰ ਮੁੱਖ ਰਖਦੇ ਹੋਏ ਵਧੀਆ ਉਪਕਰਨ ਅਤੇ ਕੰਪਿਊਟਰ ਉਪਲਬਧ ਕਰਵਾਏ ਗਏ ਹਨ I ਇਸ ਅਕੈਡਮੀ ਦਾ ਮੁੱਖ ਉਦੇਸ਼ ਘੱਟ ਕੀਮਤ ਵਿੱਚ ਵਧੀਆ ਅਤੇ ਨਵੀਨਤਮ ਕੰਪਿਊਟਰ ਸਿਖਲਾਈ ਅਤੇ ਅੰਗਰੇਜ਼ੀ ਬੋਲਣ ਦੇ ਕੋਰਸ ਸਿਖਾਉਣਾ ਹੈ ਤਾਂ ਜੋ ਸਾਡੇ ਹੋਣਹਾਰ ਨੌਜਵਾਨ ਇਸ ਦਾ ਲਾਭ ਲੈ ਸਕਨ I ਇਸ ਅਕੈਡਮੀ ਦੇ ਵਿੱਚ ਪੜ੍ਹਨ ਅਤੇ ਕੰਮ ਕਰਨ ਦਾ ਇਕ ਬਹੁਤ ਵਧੀਆ ਮਾਹੋਲ ਤਿਆਰ ਕੀਤਾ ਗਿਆ ਹੈ I ਇਹ ਰੋਜਗਾਰ ਦਿਵਾਉਣ ਵਾਲੀ ਵਿਦਿਆ ਬੇਰੋਜ਼ਗਾਰਾਂ ਨੂੰ ਰੋਜਗਾਰ ਦਿਵਾਉਣ ਵਿੱਚ ਵੀ ਮਦਦ ਕਰੇਗੀ I
- ਭਾਈ ਸਾਹਿਬ ਦੀਆਂ ਬਹੁਪਖੀ ਸੇਵਾਵਾਂ
ਭਾਈ ਸਾਹਿਬ ਦੀਆਂ ਬਹੁਪਖੀ ਸੇਵਾਵਾਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕਰਕੇ ਹੋਰ ਸਾਰੀਆਂ ਸੇਵਾਵਾਂ: ਉਹ ਭਾਵੇਂ ਇੱਕ ਨਿਸ਼ਕਾਮ ਕੀਰਤਨੀਏ ਦੇ ਰੂਪ ਵਿੱਚ ਜਾਂ ਇੱਕ ‘ਸਿਮਰਨ ਸਾਧਨਾ’ ਆਯੋਜਕ ਦੇ ਤੌਰ ਤੇ ਜਾਂ ਇੱਕ ਅੰਮ੍ਰਿਤ ਸੰਚਾਰ ਪ੍ਰੇਰਕ ਤੇ ਪ੍ਰਬੰਧਕ ਦੇ ਤੌਰ ਤੇ ਜਾਂ ਚੈਰੀਟੇਬਲ ਹਸਪਤਾਲਾਂ ਦੇ ਸੰਸਥਾਪਕ ਤੌਰ ਤੇ ਭਾਈ ਸਾਹਿਬ ਨੂੰ ਬਖਸ਼ਿਸ਼ ਕੀਤੀਆਂ ਹਨ, ਇਹ ਮਨੁੱਖ ਮਾਤਰ ਨੂੰ ਹਰ ਤਰ੍ਹਾਂ ਦੇ, ਸੰਤਾਪ ਤੋਂ ਮੁਕਤ ਕਰਨ ਲਈ ਅਤੇ ਆਮ ਮਨੁੱਖ ਨੂੰ ਆਤਮਕ ਅਤੇ ਸਰੀਰਕ ਤੌਰ ਤੇ ਅਰੋਗ ਕਰਨ ਲਈ ਇੱਕ ਢੁਕਵੀਂ ਅਉਖਦ ਬਣੀ ਹੈ I ਸਤਿਗੁਰ ਜੀ ਪਾਸ ਅਰਦਾਸ ਹੈ ਕਿ ਸਤਿਗੁਰੂ ਜੀ ਆਪ ਜੀ ਪਾਸੋਂ ਇਹ ਸੇਵਾਵਾਂ ਹਮੇਸ਼ਾਂ ਕਰਵਾਉਣ ਦੀ ਬਖਸ਼ਿਸ਼ ਕਰਦੇ ਰਹਿਣ I
Life Sketch of Bhai Gursharan Singh Ji
By the grace of Sri Guru Granth Sahib Ji, Bhai Gursharan Singh Ji (Veer Ji) has emerged as a gurmat preacher, a selfless 'Kirtniye' and a selfless philanthropist of our times. He was born on 6th December 1974 at Gaya (Bihar) in the home of S. Amarjit Singh ji and Mata Charanjit kaur ji. He completed his primary education in Musoorie and received his higher education from Ludhiana (Punjab). He is married to Sardarni Gurpreet Kaur ji and is blessed with one daughter.