ਜਨਮ ਬਚਪਨ ਤੇ ਪ੍ਰੇਰਨਾ ਸ੍ਰੋਤ:

ਪੰਜਾਂ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਸਿੱਖ ਪੰਥ ਦੇ ਪਹਿਲੇ ਸਿੰਘ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ I ਉਹਨਾਂ ਦਾ ਜਨਮ ਸੰਨ 1661 ਈਂ ਸਤਿਕਾਰ ਯੋਗ ਪਿਤਾ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਦੀ ਕੁਖੋਂ ਲਾਹੋਰ (ਪਾਕਿਸਤਾਨ) ਵਿਖੇ ਹੋਇਆ I ਪਿਤਾ ਭਾਈ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਆਨੰਦਪੁਰ ਸਾਹਿਬ ਜਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਚਰਨ ਪਾਹੁਲ ਲੈ ਕੇ ਸਾਹਿਬ ਦੇ ਸਿੱਖ ਬਣ ਗਏI ਬਹੁਤ ਨਾਮ ਦੇ ਰਸੀਏ ਅਤੇ ਭਾਣੇ ਵਿਚ ਰਹਿਣ ਕਰਕੇ ਇਹਨਾਂ ਉੱਪਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਹੁਤ ਖੁਸ਼ੀ ਸੀI ਗੁਰੂ ਸਾਹਿਬ ਜੀ ਦੀ ਦਇਆ ਜਾਣ ਕੇ ਇਸ ਬੱਚੇ ਦੇ ਜਨਮ ਤੇ ਬੱਚੇ ਦਾ ਨਾਮ ਦਇਆ ਰਾਮ ਰੱਖ ਦਿੱਤਾ I ਘਰ ਵਿਚ ਸਿੱਖੀ, ਬਾਣੀ ਅਤੇ ਸਿਮਰਨ ਦੇ ਪ੍ਰਵਾਹ ਨੇ ਭਾਈ ਸਾਹਿਬ ਦੇ ਮਨ ਵਿਚ ਗੁਰੂ ਪ੍ਰਤੀ ਪ੍ਰੇਮ ਅਤੇ ਸ਼ਰਧਾ ਦੀ ਜਾਗ ਲਗਾ ਦਿੱਤੀ I ਬਹੁਤ ਹੀ ਛੋਟੀ ਉਮਰ ਵਿਚ ਪਿਤਾ ਜੀ ਨੇ ਚਾਓ ਚਾਓ ਵਿਚ ਆਪ ਜੀ ਨੂੰ ਜਪੁਜੀ ਸਾਹਿਬ ਕੰਠ ਕਰਵਾ ਦਿੱਤਾ ਅਤੇ ਜਿਉਂ – ਜਿਉਂ ਵੱਡੇ ਹੁੰਦੇ ਗਏ ਬੇਅੰਤ ਬਾਣੀਆਂ ਕੰਠ ਕਰਦੇ ਗਏ I ਭਾਵੇਂ ਸਿੱਖ ਇਤਿਹਾਸ ਉਸ ਸਮੇਂ ਲਿਖਤੀ ਰੂਪ ਵਿਚ ਨਹੀ ਸੀ ਪਰ ਲੋਕ ਕਥਾਵਾਂ ਵਾਂਗ ਲੋਕਾਂ ਦੀਆਂ ਜ਼ਬਾਨਾਂ ਤੇ ਸੀI ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਫੌਜ ਰਖਣਾ, ਲਾਹੌਰ ਵਾਸੀ ਭਾਈ ਬਿਧੀ ਚੰਦ ਜੀ ਦੇ ਕਰਤੱਬ ਅਤੇ ਹੋਰ ਕਈ ਪਿਆਰੇ ਗੁਰਸਿਖਾਂ ਦਾ ਸਤਿਗੁਰ ਜੀ ਲਈ ਆਪਾ ਵਾਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਆਦਿਕ ਸੁਣ ਕੇ ਭਾਈ ਸਾਹਿਬ ਜੀ ਦਾ ਮਨ ਗੁਰੂ ਘਰ ਪ੍ਰਤੀ ਪੂਰੀ ਤਰ੍ਹਾਂ ਦ੍ਰਿੜ ਹੋ ਗਿਆ I

ਉੱਚ ਵਿੱਦਿਆ, ਸ਼ਸ਼ਤਰ ਵਿੱਦਿਆ ਅਤੇ ਗੁਰੂ ਸਾਹਿਬ ਨੂੰ ਸੀਸ ਭੇਂਟ:

ਭਾਈ ਸਾਹਿਬ ਜੀ ਤਕਰੀਬਨ ਸੋਲ੍ਹਾਂ ਸਾਲ ਦੀ ਉਮਰ ਦੇ ਵਿਚ ਆਪਣੇ ਮਾਤਾ ਪਿਤਾ ਜੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਆਏ ਫਿਰ ਏਥੋਂ ਵਾਪਿਸ ਘਰ ਨਹੀਂ ਗਏ I ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਭਾਈ ਸਾਹਿਬ ਜੀ ਨੇ ਸ਼ਸ਼ਤਰ ਵਿੱਦਿਆ, ਘੋੜ ਸਵਾਰੀ ਅਤੇ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ I ਇਥੇ ਹੀ ਰਹਿ ਕੇ ਭਾਈ ਸਾਹਿਬ ਜੀ ਨੇ ਅਣਥੱਕ ਹੋ ਕੇ ਸਾਹਿਬ ਅਤੇ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ ਜਿਸ ਕਰਕੇ ਪਾਤਸ਼ਾਹ ਨੇ ਬੇਅੰਤ ਅਸੀਸਾਂ ਆਪ ਜੀ ਦੀ ਝੋਲੀ ਵਿਚ ਪਾ ਕੇ ਆਪ ਜੀ ਦਾ ਜੀਵਨ ਹਰ ਪੱਖੋਂ ਸੰਵਾਰ-ਸ਼ਿੰਗਾਰ ਦਿੱਤਾ I ਆਨੰਦਪੁਰ ਸਾਹਿਬ ਵਿਖੇ 1699 ਈਂ ਦੀ ਵਿਸਾਖੀ ਵਾਲੇ ਦਿਨ ਸਾਹਿਬ ਨੇ ਅਸਚਰਜ ਕੌਤਕ ਵਰਤਾਇਆ I ਸੰਗਤਾਂ ਦੇ ਭਾਰੀ ਇੱਕਠ ਵਿਚੋਂ ਇੱਕ ਸੀਸ ਦੀ ਮੰਗ ਕੀਤੀ ਜਿਸ ਨੂੰ ਸੁਣਕੇ ਸੰਗਤਾਂ ਵਿਚ ਸੰਨਾਟਾ ਜਿਹਾ ਛਾ ਗਿਆ ਅਤੇ ਸਾਰੇ ਪਾਸੇ ਚੁੱਪ ਵਰਤ ਗਈ I ਉਸ ਸੰਨਾਟੇ ਤੇ ਚੁੱਪ ਨੂੰ ਤੋੜਦੇ ਹੋਏ ਭਾਈ ਦਇਆ ਰਾਮ ਜੀ ਉਠੇ ਅਤੇ ਸਤਿਗੁਰੂ ਜੀ ਅੱਗੇ ਆਪਣਾ ਸੀਸ ਭੇਂਟ ਕੀਤਾ ਅਤੇ ਬੜੇ ਭਾਵਪੂਰਕ ਅਤੇ ਵੈਰਾਗਮਈ ਸ਼ਬਦਾਂ ਵਿੱਚ ਸਤਿਗੁਰ ਜੀ ਅੱਗੇ ਅਰਜ਼ ਕੀਤੀ I ‘ਸੱਚੇ ਪਾਤਸ਼ਾਹ ਜੀ ਇਹ ਸੀਸ ਓਦੋਂ ਹੀ ਆਪ ਜੀ ਦਾ ਹੋ ਗਿਆ ਸੀ , ਜਦੋਂ ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਕੀਤੇ ਸਨ I ਮੈਂ ਤਾਂ ਆਪ ਜੀ ਦਾ ਉਧਾਰ ਹੀ ਪੱਲੇ ਬੰਨੀ ਫਿਰਦਾਂ ਹਾਂ I ਫਿਰ ਜੇਕਰ ਇਹ ਉਧਾਰ ਤੇ ਕਰਜ਼ ਉਤਾਰਨ ਸਮੇਂ ਕੋਈ ਦੇਰੀ ਹੋਵੇ ਤਾਂ ਉਸ ਦੀ ਖਿਮਾ ਮੰਗਦਾ ਹਾਂ I ਇਹ ਵੀ ਸ਼ੁਕਰ ਹੈ ਦਾਤਾਰ ਜੀ ਕੀ ਤੁਸੀਂ ਸਿਰ ਮੰਗ ਕੇ ਲੈ ਲਿਆ ਹੈ ਨਹੀਂ ਤਾਂ ਸਾਡੇ ਪਾਸ ਹੋਰ ਹੈ ਹੀ ਕਿ ਜੋ ਹਜ਼ੂਰ ਨੂੰ ਅਰਪਣ ਕਰ ਸਕੀਏ I

ਭਾਈ ਦਇਆ ਸਿੰਘ ਜੀ ਬਾਰੇ

  • ਪੰਜਾਂ ਪਿਆਰਿਆਂ ਦਾ ਖਿਤਾਬ

    ਪੰਜਾਂ ਪਿਆਰਿਆਂ ਦਾ ਖਿਤਾਬ

    ਇਸੇ ਤਰ੍ਹਾਂ ਇਕ ਇਕ ਕਰਕੇ ਚਾਰ ਹੋਰ ਸੀਸਾਂ ਦੀ ਮੰਗ ਕੀਤੀ ਅਤੇ ਚਾਰ ਹੋਰ ਸਿਖਾਂ ਨੇ ਆਪਣੇ ਸੀਸ ਭੇਟ ਕੀਤੇ I ਗੁਰੂ ਸਾਹਿਬ ਨੇ ਇਹਨਾਂ ਪੰਜਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਬਕਸ਼ਿਆ I ਪਹਿਲਾਂ ਗੁਰਦੇਵ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਆਪ ਪਾਸੋਂ ਅੰਮ੍ਰਿਤ ਪਾਨ ਕਰਕੇ ‘ ਆਪੇ ਗੁਰੂ ਚੇਲਾ ‘ ਦੀ ਨਵੀਂ ਪਰੰਪਰਾ ਕਾਇਮ ਕੀਤੀ ਅਤੇ ਸਮੂਹ ਸੰਗਤ ਨੂੰ ਇਹ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਾਣੀ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲੈ ਕੇ ਹੀ ਗੁਰੂ ਵਾਲਾ ਬਣ ਸਕਦਾ ਹੈ ਅਤੇ ਇਸ ਤਰ੍ਹਾਂ ਸਾਹਿਬ ਨੇ ‘ਖਾਲਸਾ ਪੰਥ ‘ ਦੀ ਸਾਜਨਾ ਕੀਤੀ I

  • ਪੰਜਾਂ ਪਿਆਰਿਆਂ ਦਾ ਮੁਖੀ

    ਪੰਜਾਂ ਪਿਆਰਿਆਂ ਦਾ ਮੁਖੀ

    ਭਾਈ ਦਇਆ ਸਿੰਘ ਜੀ ਨੂੰ ਸਤਿਗੁਰ ਜੀ ਨੇ ਪੰਜਾਂ ਪਿਆਰਿਆਂ ਦੇ ਮੁਖੀ ਥਾਪ ਦਿੱਤਾ I ਸੋ ਭਾਈ ਦਇਆ ਸਿੰਘ ਜੀ ਜੋ ਕਿ ਪੰਜਾਂ ਪਿਆਰਿਆਂ ਦੇ ਮੁਖੀ ਵੀ ਸਨ , ਸਤਿਗੁਰ ਜੀ ਤੋਂ ਉਮਰ ਵਿਚ ਵਡੇਰੇ ਵੀ ਸਨ ਅਤੇ ਸਤਿਗੁਰ ਜੀ ਦੇ ਅਤਿ ਨੇੜੇ ਹੋਣ ਕਰਕੇ ਉਹਨਾਂ ਦਾ ਸਨਮਾਨ ਤੇ ਸਤਿਕਾਰ ਦਰਬਾਰੀ ਤੌਰ ਤੇ ਹੋਣ ਲੱਗਾ I ਸਤਿਗੁਰ ਜੀ ਨੇ ਭਾਈ ਦਇਆ ਸਿੰਘ ਜੀ ਦੀ ਰਹਨੁਮਾਈ ਹੇਠ ਪੰਜਾਂ ਪਿਆਰਿਆਂ ਨੂੰ ਪੰਥਕ ਪੰਚਾਇਤ (ਖਾਲਸਾ ਪਾਰਲੀਮੈਂਟ ) ਦਾ ਰੂਪ ਦਿੱਤਾ ਅਤੇ ਐਲਾਨ ਕੀਤਾ ਕਿ ਸਾਰੇ ਅਹਿਮ ਫੈਸਲੇ ਅਤੇ ਪੰਥਕ ਪੰਚਾਇਤ ਪੰਜ ਪਿਆਰੇ ਹੀ ਕਰਨਗੇ I ਆਨੰਦਪੁਰ ਸਾਹਿਬ ਦੇ ਲੋਹ – ਲੰਗਰ ਅਤੇ ਹੋਰ ਕਈ ਖਾਸ ਸੇਵਾਵਾਂ ਦੀ ਜਿੰਮੇਵਾਰੀ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਸੋਂਪੀ I ਹਰ ਗੁਰਮਤਿ ਦੇ ਸਲਾਹ ਮਸ਼ਵਰੇ ਸਮੇਂ ਸਤਿਗੁਰ ਜੀ ਇਹਨਾਂ ਨੂੰ ਨਿਕਟ ਰਖਦੇ ਸਨ ਕਿਉਂਕਿ ਇਹਨਾਂ ਦੀ ਹਰ ਰਾਏ ਸੋਚੀ ਸਮਝੀ ਦੂਰ ਦ੍ਰਿਸ਼ਟੀ ਭਰਪੂਰ ਤੇ ਸਦਾ ਹੀ ਸੁੱਚਜੀ ਹੁੰਦੀ ਸੀ I

  • ਕੇਵਲ ਪੰਜ ਪਿਆਰੇ ਹੀ ਅੰਮ੍ਰਿਤ ਛਕਾ ਸਕਦੇ ਹਨ

    ਕੇਵਲ ਪੰਜ ਪਿਆਰੇ ਹੀ ਅੰਮ੍ਰਿਤ ਛਕਾ ਸਕਦੇ ਹਨ

    ਇੱਕ ਵਾਰੀ ਸੋਢੀ ਕੁਲ ਦੇ ਮਹਾਨ ਤਪੱਸਵੀ ਅਤੇ ਗੁਰ ਅੰਸ਼ ਬਾਬਾ ਸੋਭਾ ਸਿੰਘ ਜੀ ਨੇ ਕਲਗੀਧਰ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਮਿਹਰ ਕਰਕੇ ਮੈਨੂੰ ਵੀ ਗੁਰਮੰਤਰ ਅਤੇ ਗੁਰ ਦੀਖਿਆ ਦੀ ਬਖਸ਼ਿਸ਼ ਕਰੋ I ਸਤਿਗੁਰੂ ਜੀ ਨੇ ਫੁਰਮਾਇਆ “ਅਸਾਂ ਆਪਣੀ ਪੂਰਨ ਗੁਰਸਤਾ ਪੰਜਾਂ ਪਿਆਰਿਆਂ ਨੂੰ ਦੇ ਦਿੱਤੀ ਹੈ I ਅੱਗੋਂ ਤੋਂ ਇਹ ਪੰਜ ਪਿਆਰੇ ਹੀ ਪੂਰਨ ਰੂਪ ਵਿਚ ਪੂਰਨ ਗੁਰੂ ਹਨ I ਤੁਸੀਂ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕਰੋ ਕਿ ਉਹ ਹੀ ਆਪ ਪੰਜਾਂ ਪਿਆਰਿਆਂ ਸਮੇਤ ਤੁਹਾਨੂੰ ਗੁਰੂ ਮੰਤਰ ਅਤੇ ਗੁਰ ਦੀਖਿਆ ਦੀ ਬਖਸ਼ਿਸ਼ ਕਰ ਸਕਦੇ ਹਨ I ਇਸ ਪਿੱਛੋਂ ਗੁਰ ਅੰਸ਼ ਬਾਬਾ ਸੋਭਾ ਸਿੰਘ ਜੀ ਸਤਿਗੁਰ ਜੀ ਦੀ ਆਗਿਆ ਅਨੁਸਾਰ ਅਤਿ ਨੀਵੇਂ ਹੋ ਕੇ ਅੰਮ੍ਰਿਤ ਦੀ ਦਾਤ ਤੇ ਸਿਮਰਨ ਦੀ ਭੀਖਿਆ ਲੈਣ ਲਈ ਭਾਈ ਦਇਆ ਸਿੰਘ ਜੀ ਪਾਸ ਗਏ ਅਤੇ ਇਹਨਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ I

  • ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਘੇਰਾਬੰਦੀ

    ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਘੇਰਾਬੰਦੀ

    ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਲੰਮੀ ਘੇਰਾ ਬੰਦੀ ਸਮੇਂ ਜਦੋਂ ਕਿੱਲੇ ਦੇ ਅੰਦਰ ਮੌਜੂਦ ਸਿਖ ਭੁਖ ਪਿਆਸ ਨਾਲ ਵਿਆਕੁਲ ਹੋ ਕੇ ਗੜ੍ਹੀ ਛਡਨ ਲੱਗੇ ਉਦੋਂ ਵੀ ਭਾਈ ਦਇਆ ਸਿੰਘ ਜੀ ਨੇ ਪੰਥਕ ਪੰਚਾਇਤ ਦੇ ਮੁਖੀ ਹੋਣ ਦੇ ਨਾਤੇ ਸਿਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿਚ ਟਿਕੇ ਰਹਿਣ ਲਈ ਪ੍ਰੇਰਿਆ ਅਤੇ ਆਪ ਮਰਜੀਵੜੇ ਬਣਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜਰ ਰਹੇ I

  • ਚਮਕੌਰ ਦੀ ਜੰਗ ਅਤੇ ਗੁਰੂ ਪੰਥ ਦਾ ਫੈਸਲਾ

    ਚਮਕੌਰ ਦੀ ਜੰਗ ਅਤੇ ਗੁਰੂ ਪੰਥ ਦਾ ਫੈਸਲਾ

    ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛਡਨ ਦਾ ਫੈਸਲਾ ਸਤਿਗੁਰ ਜੀ ਨੇ ਲਿਆ ਉਸ ਵੇਲੇ ਵੀ ਭਾਈ ਦਇਆ ਸਿੰਘ ਜੀ ਹੋਰਾਂ ਸਿੰਘਾਂ ਸਮੇਤ ਸਤਿਗੁਰ ਜੀ ਦੇ ਨਾਲ ਕਿਲੇ ਤੋਂ ਬਾਹਰ ਆ ਗਏ I ਉਸ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਅਤੇ ਮੁਗਲ ਸੈਨਾ ਨਾਲ ਲੋਹਾ ਲੈਂਦੇ ਹੋਏ ਚਮਕੌਰ ਦੀ ਕਚੀ ਗੜ੍ਹੀ ਦੇ ਅੰਦਰ ਜਾ ਕੇ ਮੋਰਚਾ ਸੰਭਾਲ ਲਿਆ I ਇਸ ਵੇਲੇ ਸਤਿਗੁਰੂ ਜੀ ਦੇ ਨਾਲ ਕੇਵਲ ਚਾਲੀ ਸਿੰਘ ਅਤੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸਨ I ਜਦੋਂ ਮੁਗਲ ਸੈਨਾ ਨਾਲ ਜੰਗ ਦੌਰਾਨ ਦੋਵੇ ਸਾਹਿਬਜ਼ਾਦੇ ਅਤੇ ਹੋਰ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਤਦ ਸਤਿਗੁਰ ਜੀ ਨੇ ਧਰਮ ਯੁੱਧ ਅੰਦਰ ਸ਼ਹੀਦੀ ਪਾਣ ਦਾ ਫੈਸਲਾ ਸੁਣਾਇਆ I ਸਤਿਗੁਰੂ ਜੀ ਨੇ ਕਿਹਾ, ਕਿ “ਹੁਣ ਰਣ ਵਿੱਚ ਜੂਝ ਮਰਨਾ ਹੀ ਧਰਮ ਅਤੇ ਜੀਵਣ ਦਾ ਲਕਸ਼ ਹੈ I ਇਹ ਫੈਸਲਾ ਏਨਾ ਅਚਾਨਕ ਤੇ ਭਿਆਨਕ ਸੀ ਕੀ ਚਾਰੇ ਪਾਸੇ ਸੁੰਨ ਛਾ ਗਈ ਹਰ ਕਿਸੇ ਦੇ ਸਾਹਮਣੇ ਇਕੋ ਸੋਚ ਸੀ ਕਿ ਨਵੇਂ ਸਾਜੇ ਪੰਥ ਦਾ ਕਿ ਬਣੇਗਾ” I ਇਹੀ ਚਿੰਤਾ ਸਭ ਨੇ ਸੁਜਾਣ ਪੁਰਖ ਭਾਈ ਦਇਆ ਸਿੰਘ ਜੀ ਅੱਗੇ ਰਖੀ ਸੋ ਆਪ ਜੀ ਦੀ ਦੂਰ ਅੰਦੇਸ਼ ਸੋਚ ਨੇ ਝਟ ਹੀ ਫੈਸਲਾ ਕਰ ਲਿਆ ਕਿ ਇਹ ਨਹੀਂ ਹੋ ਸਕਦਾ ਕਿ ਗੁਰਦੇਵ ਸ਼ਹੀਦੀ ਪਾਉਣ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ I ਸੋ ਭਾਈ ਦਇਆ ਸਿੰਘ ਜੀ ਨੇ ਪੰਜ ਸਿੰਘ ਇੱਕਠੇ ਕੀਤੇ ਤੇ ਬੜੇ ਅਦਬ ਸਤਿਕਾਰ ਵਿੱਚ ਪੰਜੇ ਸਿੰਘ ਸਤਿਗੁਰ ਜੀ ਅੱਗੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖੜੇ ਹੋ ਕੇ ਅਰਜੋਈ ਕਰਨ ਲੱਗੇ I ਸਤਿਗੁਰ ਜੀ ਅਸੀਂ ਇਕ -ਇਕ ਕਰਕੇ ਆਪ ਜੀ ਦੇ ਸੇਵਕ ਵੀ ਹਾਂ, ਪੁੱਤਰ ਵੀ ਹਾਂ ਤੇ ਸਿਖ ਵੀ ਹਾਂ ਪਰ ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨੁਸਾਰ ਜੇ ਮਿਲ ਕੇ ਆਈਏ ਤਾਂ ਗੁਰੂ ਪੰਥ ਹਾਂ I ਹੁਣ ਇਸ ਗੁਰੂ ਪੰਥ ਨੇ ਫੈਸਲਾ ਕੀਤਾ ਹੈ ਕਿ ਆਪ ਜੀ ਇਸ ਧਰਮ ਯੁਧ ਵਿੱਚ ਸ਼ਹੀਦੀ ਨਹੀਂ ਪਾਉਗੇ ਤੇ ਜਿਸ ਤਰ੍ਹਾਂ ਵੀ ਹੋਵੇ ਗੜ੍ਹੀ ਵਿਚੋਂ ਨਿਕਲ ਕੇ ਹਰ ਯਤਨ ਕਰਕੇ ਫਿਰ ਪੰਥਕ ਸ਼ਕਤੀ ਨੂੰ ਇਕੱਤਰ ਕਰਕੇ ਪੰਥ ਨੂੰ ਚੜ੍ਹਦੀਕਲਾ ਵਿੱਚ ਲੈ ਜਾਉਗੇ I ਇਸ ਬੇਨਤੀ ਰੂਪ ਫੁਰਮਾਣ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੇ ਅਤੇ ਬਾਕੀ ਪਿਆਰਿਆਂ ਨੂੰ ਸਤਿਕਾਰਿਆ ਤੇ ਫੁਰਮਾਇਆ ‘ਵਾਹਿਗੁਰੂ ਦਾ ਸ਼ੁਕਰ ਹੈ ਕਿ ਪੰਥ ਹੁਣ ਸਮਰਥ ਹੋ ਗਿਆ ਹੈ ਕਿ ਉਹ ਮੈਨੂੰ ਵੀ ਆਗਿਆ ਦੇ ਸਕਦਾ ਹੈ I ਅਸੀਂ ਪੰਥ ਨੂੰ ਬਹੁਤ ਉੱਚਾ ਤੇ ਅੱਗੇ ਲੈ ਕੇ ਜਾਣਾ ਹੈ ਜਿਸ ਨੂੰ ਆਪ ਜੈਸੇ ਦ੍ਰਿੜ ਵਿਸ਼ਵਾਸੀ ਆਤਮ ਗਿਆਨੀ , ਤਿਆਗੀ ਅਤੇ ਤਪੀ ਸਿੰਘਾਂ ਦੀ ਅਗਵਾਈ ਦੀ ਲੋੜ ਹੈ I

  • ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਤੋਂ ਬਾਹਰ ਨਿਕਲੇ

    ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਤੋਂ ਬਾਹਰ ਨਿਕਲੇ

    ਸੋ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਮਾਨ ਸਿਘ ਜੀ ਨੂੰ ਤਾਰਿਆਂ ਦੀ ਸੇਧ ਪਰ ਹੀ ਅੱਗੇ ਮਿਲਣ ਦੀ ਆਗਿਆ ਕਰਕੇ ਇੱਕਠੇ ਹੀ ਇਹ ਕਹਿ ਕੇ ਨਿਕਲੇ ਸਨ ਕਿ ‘ਹਿੰਦ ਦਾ ਪੀਰ ਜਾ ਰਿਹਾ ਹੈ ‘ I ਮਾਛੀਵਾੜੇ ਪਹੁੰਚ ਕੇ ਸਤਿਗੁਰ ਜੀ ਨੂੰ ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਜੀ ਮਿਲੇ ਸਨ I ਮਾਛੀਵਾੜੇ ਦੇ ਜੰਗਲਾਂ ਤੋਂ ਉੱਚ ਦਾ ਪੀਰ ਬਣਾ ਕੇ ਪਲੰਘ ਤੇ ਸਤਿਗੁਰ ਜੀ ਨੂੰ ਬਿਠਾ ਕੇ ਅੱਗੇ ਲੈ ਜਾਣ ਦੀ ਵਿਉਂਤ ਵੀ ਭਾਈ ਦਇਆ ਸਿੰਘ ਜੀ ਨੇ ਹੀ ਬਣਾਈ ਸੀ I ਵਿਉਂਤ ਨੇਪਰੇ ਚਾੜ੍ਹਦੇ ਹੋਏ ਪਠਾਣ ਗਨੀ ਖਾਂ ਅਤੇ ਨਬੀ ਖਾਂ ਜੋ ਕਿ ਸਤਿਗੁਰ ਜੀ ਦੇ ਅਤਿ ਸ਼ਰਧਾਲੂ ਸਨ, ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਤਿਗੁਰ ਜੀ ਨੂੰ ਮਾਛੀਵਾੜੇ ਤੋਂ ਲੱਖੀ ਜੰਗਲ ਤੱਕ ਪਹੁੰਚਾ ਦਿੱਤਾ I

  • ਭਾਈ ਦਇਆ ਸਿੰਘ ਜੀ ਰਾਹੀਂ ਜ਼ਫਰਨਾਮਾ ਔਰੰਗਜੇਬ ਨੂੰ ਭੇਜਿਆ:

    ਭਾਈ ਦਇਆ ਸਿੰਘ ਜੀ ਰਾਹੀਂ ਜ਼ਫਰਨਾਮਾ ਔਰੰਗਜੇਬ ਨੂੰ ਭੇਜਿਆ:

    ਦੀਨੇ ਕਾਂਗੜ ਪੁੱਜ ਕੇ ਸਤਿਗੁਰ ਜੀ ਨੇ ਜ਼ਫਰਨਾਮਾ ਲਿਖਿਆ ਜਿਸ ਦਾ ਅਰਥ ਹੈ “ਫਤਹਿ ਦੀ ਚਿਠੀ ” ਇਹ ਲੰਮੀ ਫ਼ਾਰਸੀ ਦੀ ਮਹਾਨ ਕਵਿਤਾ ਲਿਖ ਕੇ ਇਹ ਫਤਹਿਨਾਮਾ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਰਾਹੀਂ ਔਰੰਗਜ਼ੇਬ ਨੂੰ ਮਿਲੇ ਤੇ ਮਿਲਣ ਸਮੇਂ ਭਾਈ ਸੰਤੋਖ ਸਿੰਘ ਜੀ ਦੇ ਕਥਨ ਅਨੁਸਾਰ ਆਪ ਨੇ ਨਿਮਰਤਾ ਨਾਲ ਫਤਹਿ ਬੁਲਾਈ ਤੇ ਜ਼ਫਰਨਾਮਾ ਔਰੰਗਜ਼ੇਬ ਨੂੰ ਦਿੱਤਾ I

  • ਬਹਾਦਰ ਸ਼ਾਹ ਦੀ ਮਦਦ

    ਬਹਾਦਰ ਸ਼ਾਹ ਦੀ ਮਦਦ

    ਭਾਈ ਦਇਆ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਦੀ ਮਦਦ ਲਈ ਭੇਜਿਆ ਜਦੋਂ ਉਹ ਦਿਲੀ ਦਾ ਤਖਤ ਹਾਸਲ ਕਰਨ ਲਈ ਜੰਗ ਲੜ ਰਿਹਾ ਸੀ I ਆਗਰਾ ਨੇੜੇ ਜਜੂਆ ਵਿਖੇ ਹੋਈ ਇਸ ਜੰਗ ਵਿਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਅਤੇ ਭਾਈ ਦਇਆ ਸਿੰਘ ਜੀ ਦੀ ਮਦਦ ਨਾਲ ਬਹਾਦੁਰ ਸ਼ਾਹ ਨੂੰ ਜਿੱਤ ਪ੍ਰਾਪਤ ਹੋਈ ਤੇ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ I ਬਹਾਦਰ ਸ਼ਾਹ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਜਿੱਤ ਬਾਰੇ ਜਾਣਕਾਰੀ ਭੇਜਣ ਲਈ ਕਿਹਾ ਤੇ ਧੰਨਵਾਦ ਕਰਨ ਲਈ ਕਿਹਾ ਅਤੇ ਉਸ ਨੇ ਆਗਰਾ ਵਿਖੇ ਮੁਲਾਕਾਤ ਸਮੇਂ ਆਪ ਜੀ ਨੂੰ ਹੀਰੇ ਜਵਾਹਰਾਤਾਂ ਨਾਲ ਜੜ੍ਹਤ ਤੌਹਫ਼ੇ ਸਨਮਾਨ ਵਜੋਂ ਭੇਂਟ ਕੀਤੇ I ਗੁਰੂ ਸਾਹਿਬ ਨੇ ਇਹਨਾਂ ਤੋਹਫ਼ਿਆਂ ਨੂੰ ਆਪਣੇ ਸ਼ਰੀਰ ਤੇ ਨਹੀਂ ਪਹਿਨਿਆ ਤੇ ਭਾਈ ਦਇਆ ਸਿੰਘ ਜੀ ਨੂੰ ਇਹਨਾਂ ਤੋਹਫਿਆਂ ਨੂੰ ਆਪਣੇ ਕੈਂਪ ਤੇ ਪਹੁੰਚਾਉਣ ਲਈ ਕਿਹਾ I ਗੁਰੂ ਗੋਬਿੰਦ ਸਿੰਘ ਜੀ 1707 ਈਂ ਤੱਕ ਆਗਰਾ ਰਹੇ ਤੇ ਫਿਰ ਦੱਖਣ ਵੱਲ ਚੱਲ ਪਏ I ਭਾਈ ਦਇਆ ਸਿੰਘ ਜੀ ਹਮੇਸ਼ਾ ਗੁਰੂ ਸਾਹਿਬ ਨਾਲ ਰਹੇ I ਗੁਰੂ ਸਾਹਿਬ ਅਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ ਦੋਸਤਾਨਾ ਸਮਝੌਤੇ ਹੋਏ I ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਅਤੇ ਬਹਾਦੁਰ ਸ਼ਾਹ ਵਿਚਕਾਰ ਹੋਈਆਂ ਸਾਰੀਆਂ ਮੁਲਾਕਾਤਾਂ ਦੌਰਾਨ ਹਾਜ਼ਰ ਸਨ I

  • ਨਾਂਦੇੜ ਅਤੇ ਬੰਦਾ ਬਹਾਦੁਰ

    ਨਾਂਦੇੜ ਅਤੇ ਬੰਦਾ ਬਹਾਦੁਰ

    ਉਸ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਜੀ ਦੇ ਨਾਲ ਨਾਂਦੇੜ ਪੁੱਜੇ I ਨਾਂਦੇੜ ਵਿਖੇ ਲਛਮਣ ਦਾਸ ਬੈਰਾਗੀ ਦਾ ਹੰਕਾਰ ਦੂਰ ਕਰਕੇ ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨਾਮ ਰਖਿਆ ਤੇ ਪੰਜਾਬ ਵੱਲ ਸਰਹੰਦ ਫਤਹਿ ਲਈ ਭੇਜਿਆ ਇਸ ਵੇਲੇ ਵੀ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੀ ਸੇਵਾ ਵਿਚ ਸਨ I ਸਭ ਤੋਂ ਜ਼ਰੂਰੀ ਅਤੇ ਅਹਿਮ ਪਵਿੱਤਰ ਮਹਾਨ ਕਾਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਤਿਆਰੀ ਵਾਸਤੇ ਕਿਹਾ ,”ਭਾਈ ਦਇਆ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਲਕੀ ਵਿੱਚ ਸਜਾਓ ਅਤੇ ਪੰਚਾ – ਅੰਮ੍ਰਿਤ ਤਿਆਰ ਕਰਕੇ ਲਿਆਓ ” I ਭਾਈ ਦਇਆ ਸਿੰਘ ਜੀ ਨੇ ਮਹਾਰਾਜ ਦਾ ਹੁਕਮ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਹਣੇ ਰੁਮਾਲਿਆਂ ਦੀ ਵਿਛਾਈ ਕਰਕੇ ਪਾਲਕੀ ਵਿੱਚ ਪ੍ਰਕਾਸ਼ ਕਰ ਦਿੱਤੇ I ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਨਾਰੀਅਲ ਹਥ ਵਿੱਚ ਲੈ ਕੇ ਅਰਦਾਸ ਕਰਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ I

  • ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ

    ਸਭ ਤੋਂ ਜ਼ਰੂਰੀ ਅਤੇ ਅਹਿਮ ਪਵਿੱਤਰ ਮਹਾਨ ਕਾਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਤਿਆਰੀ ਵਾਸਤੇ ਕਿਹਾ ,”ਭਾਈ ਦਇਆ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਲਕੀ ਵਿੱਚ ਸਜਾਓ ਅਤੇ ਪੰਚਾ – ਅੰਮ੍ਰਿਤ ਤਿਆਰ ਕਰਕੇ ਲਿਆਓ ” I ਭਾਈ ਦਇਆ ਸਿੰਘ ਜੀ ਨੇ ਮਹਾਰਾਜ ਦਾ ਹੁਕਮ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਹਣੇ ਰੁਮਾਲਿਆਂ ਦੀ ਵਿਛਾਈ ਕਰਕੇ ਪਾਲਕੀ ਵਿੱਚ ਪ੍ਰਕਾਸ਼ ਕਰ ਦਿੱਤੇ I ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਨਾਰੀਅਲ ਹਥ ਵਿੱਚ ਲੈ ਕੇ ਅਰਦਾਸ ਕਰਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ I

  • ਭਾਈ ਦਇਆ ਸਿੰਘ ਜੀ ਦੀ ਸ਼ਰਧਾ ਤੇ ਪ੍ਰੇਮ

    ਭਾਈ ਦਇਆ ਸਿੰਘ ਜੀ ਦੀ ਸ਼ਰਧਾ ਤੇ ਪ੍ਰੇਮ

    ਭਾਈ ਦਇਆ ਸਿੰਘ ਜੀ ਦਾ ਗੁਰੂ ਘਰ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਸਤਿਗੁਰੂ ਜੀ ਲਈ ਉਹਨਾਂ ਦੇ ਹਿਰਦੇ ਵਿਚ ਅਗਾਧ, ਸ਼ਰਧਾ, ਪ੍ਰੇਮ ਅਤੇ ਸਤਿਕਾਰ ਭਾਵਨਾ ਸੀ ਜਿਵੇਂ ਇੱਕ ਵਾਰੀ ਸਤਿਗੁਰ ਜੀ ਨਦੀ ਕਿਨਾਰੇ ਟਹਿਲ ਰਹੇ ਸਨ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਜੀ ਤੇ ਕੁਝ ਹੋਰ ਸਿੰਘ ਸਨ I ਸਤਿਗੁਰ ਜੀ ਦੇ ਹਥਾਂ ਵਿੱਚ ਇੱਕ ਪੱਥਰ ਸੀ ਤੇ ਸਤਿਗੁਰੂ ਜੀ ਨੇ ਇਕ ਚੋਜ ਵਰਤਾਇਆ ਕਿ ਉਹ ਪੱਥਰ ਆਪ ਜੀ ਨੇ ਨਦੀ ਵਿੱਚ ਸੁੱਟ ਦਿੱਤਾ I ਇੱਕ ਸਿੰਘ ਨੂੰ ਸਵਾਲ ਕੀਤਾ ਇਹ ਪੱਥਰ ਪਾਣੀ ਵਿੱਚ ਡੁੱਬ ਕਿਉਂ ਗਿਆ I ਸਿੱਖ ਨੇ ਉੱਤਰ ਦਿੱਤਾ “ਸਤਿਗੁਰ ਜੀ ਪਾਣੀ ਦਾ ਸੁਭਾਅ ਹੁੰਦਾ ਹੈ ਕਿ ਇਹ ਹਰ ਇਕ ਚੀਜ਼ ਆਪਣੇ ਅੰਦਰ ਡੁੱਬੋ ਲੈਂਦਾ ਹੈ I ਸਾਹਿਬ ਨੇ ਦੂਜੇ ਸਿੱਖ ਨੂੰ ਪੁਛਿਆ “ਤੁਸੀ ਦੱਸੋ ਇਹ ਪੱਥਰ ਪਾਣੀ ਵਿੱਚ ਡੁੱਬ ਕਿਉਂ ਗਿਆ ਹੈ ਉਸ ਸਿੰਘ ਨੇ ਜਵਾਬ ਦਿੱਤਾ ,”ਮਹਾਰਾਜ ਪੱਥਰ ਭਾਰੀ ਹੁੰਦਾ ਹੈ, ਪਾਣੀ ਵਿੱਚ ਗਿਰਦਿਆਂ ਹੀ ਇਹ ਡੁੱਬ ਜਾਂਦਾ ਹੈ I ਸਾਹਿਬ ਨੇ ਮੁਸਕਰਾ ਕੇ ਫਿਰ ਭਾਈ ਦਇਆ ਸਿੰਘ ਜੀ ਪਾਸੋਂ ਪੁਛਿਆ “ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ? ਭਾਈ ਸਾਹਿਬ ਜੀ ਨੇ ਬੜੇ ਪ੍ਰੇਮ ਤੇ ਸ਼ਰਧਾ ਵਿੱਚ ਜਵਾਬ ਦਿੱਤਾ “ਸਤਿਗੁਰ ਜੀ ਮੈਂ ਇਹ ਤਾਂ ਨਹੀਂ ਜਾਣਦਾ ਕਿ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ ਜਾਂ ਪਾਣੀ ਨੇ ਪੱਥਰ ਨੂੰ ਕਿਉਂ ਡੁਬੋਇਆ ਮੈਂ ਇੱਕ ਗੱਲ ਜਾਣਦਾ ਹਾਂ ਕਿ ਜੋ ਆਪ ਜੀ ਦੇ ਹੱਥੋਂ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ੍ਹ ਵੀ ਡੁੱਬਿਆ” I ਇਹ ਪ੍ਰੇਮ ਤੇ ਸ਼ਰਧਾ ਦੇਖ ਕੇ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਬੇਅੰਤ ਅਸੀਸਾਂ ਦਿੱਤੀਆਂ I

  • ਭਾਈ ਦਇਆ ਸਿੰਘ ਜੀ ਦਾ ਅਕਾਲ ਚਲਾਣਾ

    ਭਾਈ ਦਇਆ ਸਿੰਘ ਜੀ ਦਾ ਅਕਾਲ ਚਲਾਣਾ

    ਸਿੱਖ ਪੰਥ ਦੀ ਮਹਾਨ ਸਖਸ਼ੀਅਤ, ਕਲਗੀਧਰ ਦੇ ਲਾਡਲੇ, ਖਾਲਸਾ ਪੰਥ ਦੇ ਪਹਿਲੇ ਸਿੰਘ, ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਤਕਰੀਬਨ ਸੋਲ੍ਹਾਂ ਸਾਲ ਦੀ ਉਮਰ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਸਤਿਗੁਰ ਜੀ ਦਾ ਨਿਘਾ ਪਿਆਰ ਮਾਣਦਿਆਂ ਹੋਇਆਂ ੧੭੦੮ ਈਂ ਵਿੱਚ ਸਤਿਗੁਰ ਜੀ ਦੇ ਚਰਨਾਂ ਵਿੱਚ ਜਾ ਸਮਾਏI