ਭਾਈ ਦਇਆ ਸਿੰਘ ਜੀ ਕੰਮਪਿਊਟਰ ਅਕੈਡਮੀ ਬਾਰੇ

ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਸੰਸਥਾਪਕ ਅਤੇ ਚੈਅਰਮੈਨ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਦੀ ਅਗਵਾਈ ਹੇਠ ਕੰਮਪਿਊਟਰ ਅਕੈਡਮੀ ਦੀ ਸਥਾਪਨਾ ਭਾਈ ਦਇਆ ਸਿੰਘ ਜੀ (ਚੈਰੀਟੇਬਲ) ਹਸਪਤਾਲ (ਯੂਨਿਟ -II) ਦੀ ਬਿਲਡਿੰਗ ਵਿੱਚ ਸੰਨ 2010 ਵਿੱਚ ਕੀਤੀ ਗਈ I ਜਿਸ ਦੇ ਨਾਲ ਸਭਾ ਵਿਦਿਆ ਪ੍ਰਸਾਰ ਖੇਤਰ ਵਿੱਚ ਦਾਖਿਲ ਹੋਈ ਹੈ ਕਿਉਂਕਿ ਭਾਈ ਸਾਹਿਬ ਜੀ ਦਾ ਇਹ ਸੁਪਨਾ ਸੀ ਕਿ ਵਧੀਆ ਵਿਦਿਆ ਦਾ ਪ੍ਰਸਾਰ ਲੋਕਾਂ ਵਿੱਚ ਕੀਤਾ ਜਾ ਸਕੇ I ਇਸ ਕੰਮਪਿਊਟਰ ਅਕੈਡਮੀ ਦੇ ਵਿੱਚ ਨਵੀਨਤਮ ਟੈਕਨੋਲੋਜੀ ਨੂੰ ਮੁੱਖ ਰਖਦੇ ਹੋਏ ਵਧੀਆ ਉਪਕਰਨ ਅਤੇ ਕੰਮਪਿਊਟਰ ਉਪਲਬਧ ਕਰਵਾਏ ਗਏ ਹਨ I ਇਸ ਅਕੈਡਮੀ ਦਾ ਮੁਖ ਉਦੇਸ਼ ਘੱਟ ਕੀਮਤ ਵਿੱਚ ਵਧੀਆ ਅਤੇ ਨਵੀਨਤਮ ਕੰਮਪਿਊਟਰ ਸਿਖਲਾਈ ਅਤੇ ਅੰਗਰੇਜ਼ੀ ਬੋਲਣ ਦੇ ਕੋਰਸ ਸਿਖਾਉਣਾ ਹੈ ਤਾਂ ਜੋ ਸਾਡੇ ਹੋਣਹਾਰ ਨੌਜਵਾਨ ਇਸ ਦਾ ਲਾਭ ਲੈ ਸਕਣ I ਇਸ ਅਕੈਡਮੀ ਦੇ ਵਿੱਚ ਪੜ੍ਹਨ ਅਤੇ ਕੰਮ ਕਰਨ ਦਾ ਇੱਕ ਬਹੁਤ ਵਧੀਆ ਮਾਹੌਲ ਤਿਆਰ ਕੀਤਾ ਗਿਆ ਹੈ I ਇਹ ਰੋਜਗਾਰ ਦਿਵਾਉਣ ਵਾਲੀ ਵਿੱਦਿਆ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਵੀ ਮਦਦ ਕਰ ਰਹੀ ਹੈ I 

ਸੁਵਿਧਾਵਾਂ: ਪੂਰੀ ਤਰ੍ਹਾਂ Air Conditioned ਅਤੇ ਜਰਨੇਟਰ ਦੀ ਸਹੂਲਤ I

ਪ੍ਰੋਫੈਸ਼ਨਲ ਕੋਰਸਿਸ