ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ
ਇੱਕ ਅਪੀਲ
ਸਤਿਕਾਰ ਯੋਗ ਸਾਧ ਸੰਗਤ ਜੀਓ I
ਵਾਹਿਗੁਰੂ ਜੀ ਕਾ ਖਾਲਸਾ I
ਵਾਹਿਗੁਰੂ ਜੀ ਕਿ ਫਤਹਿ I
ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ (ਰਜਿ:) ਲੁਧਿਆਣਾ ਜਿਸ ਦੀ ਸਥਾਪਨਾ ਇਸਦੇ ਚੇਅਰਮੈਨ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ (ਲੁਧਿਆਣੇ ਵਾਲਿਆਂ) ਵਲੋਂ ਕੀਤੀ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਅਤੇ ਸੇਵਾ ਦੇ ਕਾਰਜਾਂ ਨੂੰ ਸਮਰਪਿੱਤ ਹੈ I ਇਹ ਸੰਸਥਾ ਤਿੰਨ ਚੈਰੀਟੇਬਲ ਹਸਪਤਾਲ , ਦੋ ਅਕੈਡਮੀਆਂ (ਗੁਰਮਤਿ ਸੰਗੀਤ ਅਕੈਡਮੀ ਅਤੇ ਕੰਪਿਊਟਰ ਅਕੈਡਮੀ) ਦੁਆਰਾ ਹਰ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਸ੍ਰੇਣੀ ਦੇ ਲੋਕਾਂ ਲਈ ਭਲਾਈ ਦੇ ਕਾਰਜਾਂ ਨੂੰ ਸਮਰਪਿੱਤ ਹੈ I ਇਹਨਾਂ ਲੋਕ ਭਲਾਈ ਦੇ ਕਾਰਜਾਂ ਵਿਚ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ, ਦਵਾਈਆਂ ਅਤੇ ਲੈਬਾਰਟਰੀ ਟੈਸਟ (ਲੋੜਵੰਦਾਂ ਅਤੇ ਗਰੀਬਾਂ ਲਈ ਫਰੀ) ਸ਼ਾਮਲ ਹਨ I ਇਹ ਸਾਰੇ ਲੋਕ ਭਲਾਈ ਦੇ ਕਾਰਜ ਸਾਧ ਸੰਗਤ ਦੇ ਆਪਣੇ ਦਸਵੰਧ ਵਿਚੋਂ ਪਾਏ ਮਾਇਆ ਦੇ ਯੋਗਦਾਨ ਕਾਰਣ ਹੀ ਸੰਭਵ ਹੋਏ ਹਨ ਭਾਵੇਂ ਉਹ ਹਰ ਮਹੀਨੇ ਦਿੱਤੀ ਗਈ ਮਾਇਆ ਦੀ ਸੇਵਾ ਹੋਵੇ ਜਾਂ ਕੀਰਤਨ ਦੀ ਮਾਇਆ ਭੇਟਾ ਦੇ ਰੂਪ ਵਿੱਚ ਆਈ ਮਾਇਆ ਹੋਵੇ I ਅਕਾਲ ਪੁਰਖ ਦੀ ਸਾਡੇ ਤੇ ਅਪਾਰ ਬਖਸ਼ਿਸ਼ ਹੈ ਕਿ ਅਕਾਲ ਪੁਰਖ ਨੇ ਸਾਨੂੰ ਸਾਰੀਆਂ ਨੂੰ ਵਿਲੱਖਣ ਢੰਗ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਚੁਣਿਆ ਹੈ I ਤਾਂ ਆਓ ਜੀ ਆਪ ਜੀ ਇਹਨਾਂ ਲੋਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿੱਚ ਸ਼ਾਮਲ ਹੋਵੋ ਜੀ I