ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਭਾਈ ਗੁਰਸ਼ਰਨ ਸਿੰਘ ਜੀ ਇੱਕ ਸਫ਼ਲ ਨਿਸ਼ਕਾਮ ਕੀਰਤਨੀਏ , ਇੱਕ ਗੁਰਮਤਿ ਪ੍ਰਚਾਰਕ , ਇੱਕ ਨਿਸ਼ਕਾਮ ਸਮਾਜ ਸੇਵਕ ਦੇ ਰੂਪ ਵਿਚ ਇਸ ਸੰਸਾਰ ਦੇ ਸਾਹਮਣੇ ਉਭਰੇ ਹਨ I ਆਪ ਜੀ ਦਾ ਜਨਮ 6 ਦਸੰਬਰ 1974 ਨੂੰ ਪਿਤਾ ਸ੍ਰ: ਅਮਰਜੀਤ ਸਿੰਘ ਜੀ ਅਤੇ ਮਾਤਾ ਚਰਨਜੀਤ ਕੌਰ ਜੀ ਦੇ ਗ੍ਰਹਿ ਗਯਾ (ਬਿਹਾਰ) ਵਿਖੇ ਹੋਇਆ I ਸਤਿਗੁਰ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੇ ਪਾਲਣ ਪੋਸਣ ਦੌਰਾਨ ਆਪ ਜੀ ਦੇ ਮਾਤਾ ਪਿਤਾ ਨੇ ਵਿਸ਼ੇਸ਼ ਤੌਰ ਤੇ ਆਪ ਜੀ ਦੇ ਹਿਰਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ.. Read More...

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਖਸ਼ਿਸ਼ ਅਤੇ ਮਹਾਪੁਰਖ ਭਾਈ ਗੁਰਿਕ਼ਬਲ ਸਿੰਘ ਜੀ (ਗੁਰਦੁਆਰਾ ਬੀਬੀ ਕੋਲਾਂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ) ਦੀ ਪ੍ਰੇਰਨਾ ਸਦਕਾ ਭਾਈ ਗੁਰਸ਼ਰਨ ਸਿੰਘ ਜੀ ਨੇ ਸੰਨ 1997 ਈ ਵਿਚ ਭਾਈ ਦਯਾ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ I ਇਸ ਸੰਸਥਾ ਦੀ ਸਥਾਪਨਾ ਭਾਈ ਦਯਾ ਸਿੰਘ ਜੀ ਦੇ ਨਾਂ ਤੇ ਕੀਤੀ ਗਈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੰਗ ਤੇ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ I... Read More...

ਪੰਜਾਂ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਸਿਖ ਪੰਥ ਦੇ ਪਹਿਲੇ ਸਿੰਘ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ I ਉਹਨਾਂ ਦਾ ਜਨਮ ਸੰਨ 1661 ਈਂ ਸਤਿਕਾਰ ਯੋਗ ਪਿਤਾ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਦੀ ਕੁਖੋਂ ਲਾਹੋਰ (ਪਾਕਿਸਤਾਨ) ਵਿਖੇ ਹੋਇਆ I ਪਿਤਾ ਭਾਈ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਆਨੰਦਪੁਰ ਸਾਹਿਬ ਜਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਚਰਨ ਪਾਹੁਲ ਲੈ ਕੇ ਸਾਹਿਬ ਦੇ ਸਿਖ ਬਣ ਗਏ I ਬਹੁਤ ਨਾਮ ਦੇ ਰਸੀਏ ਅਤੇ ਭਾਣੇ ਵਿਚ ਰਹਿਣ ਕਰਕੇ ਇਹਨਾਂ ਉੱਪਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਹੁਤ ਖੁਸ਼ੀ ਸੀ I ਗੁਰੂ ਸਾਹਿਬ ਜੀ ਦੀ ਦਇਆ ਜਾਣ ਕੇ ਇਸ ਬੱਚੇ ਦੇ ਜਨਮ ਤੇ ਬੱਚੇ ਦਾ ਨਾਮ ਦਇਆ ਰਾਮ ਰਖ ਦਿੱਤਾ I... Read More...

ਪ੍ਰੋਗਰਾਮਾਂ ਦਾ ਵੇਰਵਾ

ਅਨਮੋਲ ਬਚਨ