ਦਿੱਲੀ ਯੂਨਿਟ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ (ਲੁਧਿਆਣੇ ਵਾਲਿਆਂ) ਨੇ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਿਸੰਗ ਸਭਾ (ਰਜਿ:) ਦੇ ਦਿੱਲੀ ਯੁਨਿਟ ਦੀ ਸਥਾਪਣਾ ਕੀਤੀ I ਸ: ਜਸਬੀਰ ਸਿੰਘ ਜੀ ਨੂੰ ਦਿੱਲੀ ਯੁਨਿਟ ਦਾ ਮੁਖੀ ਨਿਯੁਕਤ ਕੀਤਾ ਗਿਆ ਉਹਨਾਂ ਦਾ ਸਾਰਾ ਪਰਿਵਾਰ ਅਤੇ ਦਿੱਲੀ ਸ਼ਹਿਰ ਦੇ ਹੋਰ ਕਈ ਸੇਵਾ ਭਾਵਨਾ ਵਾਲੇ ਵਿਅਕਤੀ ਇਸ ਸੰਸਥਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਣੀਆਂ ਸੇਵਾਵਾਂ ਦਾ ਯੋਗਦਾਨ ਦੇ ਰਹੇ ਹਨ I ਇਸ ਯੁਨਿਟ ਦਾ ਉਦੇਸ਼ ਗੁਰਬਾਣੀ ਦਾ ਪ੍ਰਚਾਰ ਕਰਨਾ ਅਤੇ ਦਿੱਲੀ ਦੀ ਸੰਗਤ ਨੂੰ ਭਾਈ ਗੁਰਸ਼ਰਨ ਸਿੰਘ ਜੀ ਅਤੇ ਇਸ ਸੰਸਥਾ ਦੀਆਂ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾਵਾਂ ਅਤੇ ਨਿਰਸਵਾਰਥ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਹੈ I ਦਿੱਲੀ ਯੁਨਿਟ ਦਾ ਕੀਰਤਨੀ ਜੱਥਾ ਦਿੱਲੀ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਕੀਰਤਨ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰ ਰਿਹਾ ਹੈ I ਦਿੱਲੀ ਵਿਖੇ ਇਸ ਸੰਸਥਾ ਨੂੰ ਮਾਇਆ ਦਾ ਯੋਗਦਾਨ ਦੇਣ ਵਾਲੇ ਸੱਜਣਾਂ ਦਾ ਇੱਕ ਨੈਟਵਰਕ ਹੈ ਜੋ ਕਿ ਦਿੱਲੀ ਯੁਨਿਟ ਦੁਆਰਾ ਸੰਭਾਲਿਆ ਜਾ ਰਿਹਾ ਹੈ I ਜੋ ਵੀ ਕੀਰਤਨ ਭੇਟਾ ਜਾਂ ਕਿਸੇ ਹੋਰ ਰੂਪ ਵਿਚ ਦਿੱਲੀ ਵਿਖੇ ਮਾਇਆ ਪ੍ਰਾਪਤ ਹੁੰਦੀ ਹੈ ਉਹ ਮਨੁੱਖਤਾ ਨੂੰ ਲੁਧਿਆਣਾ ਵਿਖੇ ਚੱਲ ਰਹੇ ਚੈਰੀਟੇਬਲ ਹਸਪਤਾਲਾਂ ਵਿਚ ਮੈਡੀਕਲ ਸੇਵਾਵਾਂ ਦੇਣ ਲਈ ਵਰਤੀ ਜਾਂਦੀ ਹੈ I ਸ: ਜਸਬੀਰ ਸਿੰਘ ਜੀ, ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਦਾਨੀ ਸੱਜਣਾਂ ਦਾ ਨੈਟਵਰਕ ਬਣਾਉਣ ਲਈ ਅਣਥੱਕ ਯਤਨ ਕੀਤੇ ਗਏ ਹਨ ਅਤੇ ਇਹ ਨੈਟਵਰਕ ਦਿਨ-ਬ-ਦਿਨ ਹੋਰ ਵੱਧਦਾ ਜਾ ਰਿਹਾ ਹੈ I

ਦਿੱਲੀ ਯੂਨਿਟ ਕੀਰਤਨ ਲਈ ਸੰਪਰਕ ਕਰੋ : 95600-01797